For the best experience, open
https://m.punjabitribuneonline.com
on your mobile browser.
Advertisement

ਔਰਤ ਤੋਂ ਸੋਨੇ ਦੀ ਚੇਨੀ ਤੇ ਨਕਦੀ ਲੁੱਟੀ

09:50 AM May 07, 2024 IST
ਔਰਤ ਤੋਂ ਸੋਨੇ ਦੀ ਚੇਨੀ ਤੇ ਨਕਦੀ ਲੁੱਟੀ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 6 ਮਈ
ਪਿੰਡ ਸੱਦੋਵਾਲ ਜ਼ਿਲ੍ਹਾ ਬਰਨਾਲਾ ਵਾਸੀ ਗਗਨਦੀਪ ਕੌਰ ਪਤਨੀ ਸਤਵੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਦੋ ਲੁਟੇਰਿਆਂ ਖ਼ਿਲਾਫ਼ ਲੁੱਟ-ਖੋਹ ਦਾ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਹਰਪ੍ਰੀਤ ਸਿੰਘ ਅਨੁਸਾਰ ਗਗਨਦੀਪ ਕੌਰ ਨੇ ਦੋਸ਼ ਲਾਇਆ ਕਿ ਉਹ ਲੁਧਿਆਣਾ ਵਿੱਚ ਹਸਪਤਾਲ ਤੋਂ ਬਾਅਦ ਦੁਪਹਿਰ ਆਪਣੀ ਡਿਊਟੀ ਖ਼ਤਮ ਕਰ ਕੇ ਬੱਸ ਰਾਹੀਂ ਰਾਏਕੋਟ ਆਈ ਸੀ ਅਤੇ ਸਾਈਕਲ ਸਟੈਂਡ ਤੋਂ ਸਕੂਟਰੀ ’ਤੇ ਆਪਣੇ ਪਿੰਡ ਸੱਦੋਵਾਲ ਨੂੰ ਜਾ ਰਹੀ ਸੀ। ਸ਼ਹਿਰ ਦੇ ਬਾਹਰਵਾਰ ਇਕ ਫੈਕਟਰੀ ਦੇ ਨੇੜੇ ਹੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੋਕਿਆ ਅਤੇ ਗਲ ਵਿੱਚੋਂ ਦੋ ਤੋਲੇ ਸੋਨੇ ਦੀ ਚੇਨ, ਪਰਸ ਜਿਸ ਵਿੱਚ 10 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×