For the best experience, open
https://m.punjabitribuneonline.com
on your mobile browser.
Advertisement

ੲ‍ਿਕ ਨਜ਼ਰ

06:56 AM Sep 23, 2024 IST
ੲ‍ਿਕ ਨਜ਼ਰ
Advertisement

ਸਰਕਾਰੀ ਰਿਕਾਰਡ ਵਿੱਚੋਂ ਸੀਡੀ ਗਾਇਬ; ਕੇਸ ਦਰਜ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਸਰਕਾਰੀ ਰਿਕਾਰਡ ਵਿੱਚੋਂ ਸੀਡੀ ਗਾਇਬ ਹੋਣ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਜ਼ਿਲ੍ਹਾ ਅਟਾਰਨੀ ਲੁਧਿਆਣਾ ਵੱਲੋਂ ਮੁੱਕਦਮਾ ਨੰਬਰ 168 ਮਿਤੀ 24-04-2003 ਅ/ਧ 7, 12, 13 ਪੀਸੀ ਐਕਟ ਥਾਣਾ ਡਵੀਜਨ ਨੰਬਰ 6 ਦੇ ਮਾਲਖਾਨੇ ਵਿੱਚੋਂ 3 ਮੁਕੱਦਮਾ ਸੀਡੀਜ਼ ਗੁੰਮ ਹੋਣ ਦੀ ਸ਼ਿਕਾਇਤ ਮਿਲਣ ’ਤੇ ਕੇਸ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਚੋਰੀਸ਼ੁਦਾ ਲੋਹੇ ਦੀਆਂ ਪਾਈਪਾਂ ਸਮੇਤ ਕਾਬੂ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਚੋਰੀਸ਼ੁਦਾ ਲੋਹੇ ਦੀਆਂ ਪਾਈਪਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨੀ ਕੁਮਾਰ ਵਜੋਂ ਹੋਈ ਹੈ ਜੋ ਸਫਾਈ ਸੇਵਕ ਦਾ ਕੰਮ ਕਰਦਾ ਸੀ। ਇਸ ਸਬੰਧੀ ਨਿਊ ਸਵੈਨ ਫਰਮ ਵਿੱਚ ਕੰਮ ਕਰਨ ਵਾਲੇ ਮਨਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ, ਜਿਸ ਮਗਰੋਂ ਉਸ ਨੇ ਮਨੀ ਕੁਮਾਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਵੱਲੋਂ ਲਿਜਾਏ ਜਾ ਰਹੇ ਕੂੜੇ ਵਿੱਚੋਂ 53 ਕਿਲੋ ਲੋਹੇ ਦੀਆਂ ਪਾਈਪਾਂ ਬਰਾਮਦ ਹੋਈਆਂ ਹਨ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਨੀ ਕੁਮਾਰ ਵਾਸੀ ਮੁੱਹਲਾ ਬਾਲਮੀਕੀ ਆਸ਼ਰਮ ਇੰਡਸਟਰੀ ਏਰੀਆ ਢੋਲੇਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਵਜੋਤ ਸਿੰਘ ਵਾਸੀ ਸਰਾਭਾ ਨਗਰ ਨੇ ਦੱਸਿਆ ਕਿ ਦੀਪਕ ਜੋਸ਼ੀ ਵਾਸੀ ਗੁਰੂ ਅਮਰਦਾਸ ਕਲੋਨੀ, ਪਿੰਡ ਅਲੀਪੁਰ, ਜਲੰਧਰ ਨੂੰ ਅਦਾਲਤ ਹਰਮੀਤ ਕੌਰ ਪੁਰੀ ਜੇਐਮਆਈਸੀ ਲੁਧਿਆਣਾ ਵੱਲੋਂ ਇਕ ਮਾਮਲੇ ਦੀ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋਣ ਕਾਰਨ ਭਗੌੜਾ ਕਰਾਰ ਕੀਤਾ ਗਿਆ ਹੈ। ਥਾਣੇਦਾਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਦੀਪਕ ਜੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਚੋਰੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ
ਲੁਧਿਆਣਾ : ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਜੀਵ ਕੁਮਾਰ ਵਾਸੀ ਰਾਮ ਨਗਰ ਭਾਮੀਆਂ ਕਲਾਂ ਰਾਤ ਸਮੇਂ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਕਰਨ ਦਾ ਆਦੀ ਹੈ। ਇਸ ਮਗਰੋਂ ਪੁਲੀਸ ਨੇ ਉਸ ਨੂੰ ਚੋਰੀ ਦੀ ਸਬਮਰਸੀਬਲ ਮੋਟਰ ਸਮੇਤ ਤਾਰ ਵੇਚਣ ਲਈ ਜੋਰਾ ਸਿੰਘ ਮਾਰਕੀਟ ਵੱਲ ਆਉਂਦਿਆਂ ਕਾਬੂ ਕਰਕੇ ਉਸ ਕੋਲੋਂ ਸਬਮਰਸੀਬਲ ਮੋਟਰ ਤੇ ਬਿਜਲੀ ਦੀ ਤਾਰ 2.5 ਮੀਟਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

ਭੁੱਕੀ ਚੂਰਾ ਪੋਸਤ ਸਮੇਤ ਕਾਬੂ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇੱਕ ਔਰਤ ਨੂੰ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸੰਜੈ ਗਾਂਧੀ ਕਲੋਨੀ ਚੌਕ ਕੋਲ ਜਾਨਕੀ ਕਨੌਜੀਆ ਵਾਸੀ ਈਡਬਲਿਊਐਸ ਕਲੋਨੀ ਕਿਸ਼ੋਰ ਨਗਰ ਸੜਕ ਕੰਢੇ ਥੈਲਾ ਰੱਖ ਕੇ ਬੈਠੀ ਸੀ। ਉਹ ਪੁਲੀਸ ਪਾਰਟੀ ਨੂੰ ਦੇਖ ਕੇ ਇੱਕ ਦੱਮ ਭੱਜਣ ਲੱਗੀ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ 30 ਕਿਲੋ ਭੁੱਕੀ ਚੁਰਾ ਪੋਸਤ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement