ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਨਜ਼ਰ

07:21 AM Sep 19, 2024 IST

ਹੱਤਿਆ ਦੇ ਦੋਸ਼ ਹੇਠ ਚਾਰ ਕਾਬੂ

ਲਹਿਰਾਗਾਗਾ: ਪਿੰਡ ਭੁਟਾਲ ਕਲਾਂ ਵਿੱਚ ਬਜ਼ੁਰਗ ਭੂਰਾ ਸਿੰਘ ਦੀ ਹੱਤਿਆ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਡੀਐੱਸਪੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਦੱਸਿਆ ਕਿ ਭੂਰਾ ਸਿੰਘ ਦੀ ਹੱਤਿਆ ਦੇ ਦੋਸ਼ ਹੇਠ ਉਸ ਦੇ ਪੁੱਤਰ ਤਰਸੇਮ ਸਿੰਘ ਉਰਫ ਸੇਮੀ, ਧੀ ਹਰਜਿੰਦਰ ਕੌਰ ਉਰਵ ਰਾਜ, ਇਸ ਦੀ ਪਤਨੀ ਸ਼ਿੰਦਰ ਕੌਰ ਅਤੇ ਨੂੰਹ ਬੇਅੰਤ ਕੌਰ ਵਾਸੀਆਨ ਭੁਟਾਲ ਕਲਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਤਰਸੇਮ ਸਿੰਘ ਉਰਫ ਸੇਮੀ ਦੀ ਸੱਸ ਪਾਲੋ ਕੌਰ ਅਤੇ ਸਹੁਰਾ ਪਾਲ ਸਿੰਘ ਵਾਸੀਆਨ ਹਰਿਆਊ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। -ਪੱਤਰ ਪ੍ਰੇਰਕ

Advertisement

ਦੇਹ ਵਪਾਰ ਦੇ ਦੋਸ਼ ਹੇਠ ਪੰਜ ਔਰਤਾਂ ਸਣੇ ਨੌਂ ਜਣੇ ਕਾਬੂ

ਲਹਿਰਾਗਾਗਾ: ਪੁਲੀਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਡੀਐੱਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇੱਥੇ ਇਕ ਔਰਤ ਆਪਣੇ ਘਰ ਵਿੱਚ ਕਾਫੀ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਛਾਪਾ ਮਾਰਿਆ ਤਾਂ ਉਸ ਦੇ ਘਰ ਵਿੱਚੋਂ ਪੰਜ ਔਰਤਾਂ ਸਮੇਤ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement
Advertisement