ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਨਜ਼ਰ

07:19 AM Sep 18, 2024 IST

ਵੱਖ-ਵੱਖ ਥਾਵਾਂ ਤੋਂ ਵਾਹਨ ਚੋਰੀ, ਕੇਸ ਦਰਜ

ਲੁਧਿਆਣਾ: ਇੱਥੇ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਇੱਕ ਮਹਿੰਦਰਾ ਬਲੈਰੋ, ਦੋ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਥਾਣਾ ਦਰੇਸੀ ਦੀ ਪੁਲੀਸ ਨੂੰ ਨਿਊ ਮਾਧੋਪੁਰੀ ਵਾਸੀ ਦਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਸਨੇ ਰਾਤ ਨੂੰ ਆਪਣੀ ਮਹਿੰਦਰਾ ਬਲੈਰੋ ਪਿੱਕਅਪ ਗੱਡੀ ਕਿਰਪਾਲ ਨਗਰ ਗੰਦਾ ਨਾਲਾ ਪੁਲੀ ’ਤੇ ਤਾਲਾ ਲਗਾ ਕੇ ਖੜ੍ਹੀ ਕੀਤੀ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਈਸ਼ਰ ਨਗਰ ਵਾਸੀ ਪ੍ਰਿੰਸ ਚੁੱਘ ਨੇ ਦੱਸਿਆ ਕਿ ਉਸਨੇ ਆਪਣਾ ਐਕਟਿਵਾ ਸਕੂਟਰ ਫੇਜ਼ 1 ਦੁਗਰੀ ਨੇੜੇ ਐੱਮਜੀਐੱਮ ਸਕੂਲ ਕੋਲ ਫਿੱਟ ਸਕੂਲ ਜਿੰਮ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਰਾਮ ਪਾਰਕ, ਰਣਜੀਤ ਨਗਰ ਵਾਸੀ ਅਜੈ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਐਕਟਿਵਾ ਸਕੂਟਰ ਚਾਵਲਾ ਚਿਕਨ ਗਿੱਲ ਰੋਡ ਦੇ ਬਾਹਰੋਂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਇਸੇ ਤਰ੍ਹਾਂ  ਆਗਿਆ ਰਾਮ ਪੁੱਤਰ ਰਾਮ ਸਫ਼ਲ ਵਾਸੀ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਦਾ ਮੋਟਰਸਾਈਕਲ ਸਪਲੈਂਡਰ ਕੋਟ ਮੰਗਲ ਸਿੰਘ ਸਰਕਾਰੀ ਟੈਂਕੀ ਵਾਲੀ ਪਾਰਕ ਦੇ ਬਾਹਰੋਂ ਚੋਰੀ ਹੋ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

ਫੈਕਟਰੀ ’ਚੋਂ ਕਬਾੜ ਦਾ ਸਾਮਾਨ ਚੋਰੀ

ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਫੈਕਟਰੀ ਵਿੱਚੋਂ ਕਬਾੜ ਚੋਰੀ ਕਰਨ ਦੇ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਫੇਸ-1 ਦੁੱਗਰੀ ਵਾਸੀ ਰਾਜਿੰਦਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਸਦੀ ਏਸ਼ੀਆ ਕਟਿੰਗ ਟੂਲਜ਼ ਐਂਡ ਐਲਾਈਡ ਇੰਡਸਟਰੀਜ਼ ਫੇਜ਼- 4 ਫੋਕਲ ਪੁਆਇੰਟ ਤੋਂ ਫੈਕਟਰੀ ਦੀ ਦੂਸਰੀ ਮੰਜ਼ਿਲ ਦੀ ਛੱਤ ’ਤੇ ਰੱਖਿਆ ਕਬਾੜ ਦਾ ਪੁਰਾਣਾ ਸਾਮਾਨ ਜਿਸ ਵਿੱਚ ਇੱਕ ਪੁਰਾਣੀ ਟੈਂਕੀ, ਇੱਕ ਵਾਟਰ ਸਪਲਾਈ ਦਾ ਪਾਈਪ ਅਤੇ ਇੱਕ ਪੁਰਾਣਾ ਛੋਟੇ ਬੱਚਿਆਂ ਵਾਲਾ ਸਾਈਕਲ ਸ਼ੇਰਪੁਰ ਵਾਸੀ ਅਮਨਦੀਪ ਸਿੰਘ ਅਤੇ ਭਿੰਡੀ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਨਾਬਾਲਗ ਲੜਕੀ ਨੂੰ ਵਰਗਲਾਇਆ

ਲੁਧਿਆਣਾ: ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪ੍ਰਿਯਾ ਕਲੋਨੀ ਨੇੜੇ ਅਜੈ ਫੈਕਟਰੀ ਬਾਜੜਾ ਵਾਸੀ ਮਲਕੀਤ ਇੰਦਰ ਦੇਵ ਸ਼ਾਹ ਨੇ ਦੱਸਿਆ ਕਿ ਉਸਦੀ ਨਾਬਾਲਗ ਲੜਕੀ ਦੁਕਾਨ ’ਤੇ ਸਾਮਾਨ ਲੈਣ ਲਈ ਗਈ ਸੀ, ਪਰ ਉਹ ਵਾਪਸ ਘਰ ਨਹੀਂ ਆਈ। ਉਸਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਮੁਹੰਮਦ ਸਹਾਬੂਦੀਨ ਵਾਸੀ ਹਰਕ੍ਰਿਸ਼ਨ ਵਿਹਾਰ ਬਾਜੜਾ ਉਸਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
-ਨਿੱਜੀ ਪੱਤਰ ਪ੍ਰੇਰਕ

ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਡੇਹਲੋਂ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਕੈਂਡ ਪੁਲ ਮੌਜੂਦ ਸੀ ਤਾਂ ਮੁਖ਼ਬਰ ਖਾਸ ਦੀ ਇਤਲਾਹ ’ਤੇ ਰਜਿੰਦਰ ਕੁਮਾਰ ਉਰਫ਼ ਸੰਨੀ ਵਾਸੀ ਨੇੜੇ ਲਾਲ ਕੋਠੀ ਵਿਸ਼ੂ ਦਾ ਵਿਹੜਾ ਹੈਬੋਵਾਲ ਨੂੰ ਚੈਕਿੰਗ ਦੌਰਾਨ ਚੋਰੀ ਦੇ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕਰ ਕੇ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।   -ਨਿੱਜੀ ਪੱਤਰ ਪ੍ਰੇਰਕ
Advertisement
Advertisement