ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਕ ਨਜ਼ਰ

09:49 AM Sep 15, 2024 IST

ਔਰਤ ਖ਼ਿਲਾਫ਼ ਕੇਸ ਦਰਜ

ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਭਗੌੜਾ ਐਲਾਨੀ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਮਿਸ ਸ਼ਰੁਤੀ ਦੀ ਅਦਾਲਤ ਵਿੱਚ ਦਰਜ ਇੱਕ ਕੇਸ ਵਿੱਚ ਮਨਜੀਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਪਿੰਡ ਬੁਰਜ ਥਰੂਰ (ਬਠਿੰਡਾ) ਦੇ ਪੇਸ਼ ਨਾ ਹੋਣ ਕਰਕੇ 299 ਸੀਆਰਪੀਸੀ ਤਹਿਤ ਭਗੌੜਾ ਕਰਾਰ ਕੀਤਾ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਭੇਤਭਰੀ ਹਾਲਤ ’ਚ ਨੌਜਵਾਨ ਲਾਪਤਾ

ਲੁਧਿਆਣਾ: ਥਾਣਾ ਡਾਬਾ ਦੇ ਇਲਾਕੇ ਮੁਹੱਲਾ ਗੋਬਿੰਦ ਸਿੰਘ ਨਗਰ ਵਿੱਚ ਰਹਿੰਦਾ ਨੌਜਵਾਨ ਲੜਕਾ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ। ਲੜਕੇ ਦੇ ਪਿਤਾ ਹੀਰਾ ਮੁਖੀਆ ਨੇ ਦੱਸਿਆ ਕਿ ਉਸਦਾ ਲੜਕਾ ਅਨੀਸ਼ ਕੁਮਾਰ (17 ਸਾਲ) ਘਰੋਂ ਬਿਨਾਂ ਦੱਸੇ ਕਿੱਧਰੇ ਚਲਾ ਗਿਆ ਹੈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਪਤਾ ਨਹੀਂ ਲੱਗਿਆ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਅਨੀਸ਼ ਕੁਮਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਲੁਕਾ ਕੇ ਰੱਖਿਆ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ

ਧੋਖਾਧੜੀ ਸਬੰਧੀ ਕੇਸ ਦਰਜ

ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਰਾਣੀ ਅਨਾਜ ਮੰਡੀ ਸ਼ਫੀਦੋਂ ਜੀਂਦ ਵਾਸੀ ਲਖਮੀ ਚੰਦ ਨੇ ਦੱਸਿਆ ਕਿ ਬਲਵਿੰਦਰ ਸ਼ਰਮਾ ਪ੍ਰਾਪ: ਮੈਸ ਤਿਰੂਪਰੀ ਐਗਰੋ ਪ੍ਰਾਈਵੇਟ ਲਿਮਟਡ ਨੇ ਉਸ ਪਾਸੋਂ ਸਾਲ 2017/18 ਵਿੱਚ ਕਰੀਬ ਇੱਕ ਕਰੋੜ 71 ਲੱਖ 16 ਹਜ਼ਾਰ 237 ਰੁਪਏ ਦਾ ਝੋਨਾ ਖ਼ਰੀਦਿਆ ਸੀ ਅਤੇ ਸਿਰਫ਼ ਇੱਕ ਕਰੋੜ 12 ਲੱਖ 64 ਹਜ਼ਾਰ 365 ਰੁਪਏ ਹੀ ਅਦਾ ਕੀਤੇ। ਉਸਨੇ ਬਾਕੀ ਬਚਦੀ ਰਕਮ 69 ਲੱਖ 14 ਹਜ਼ਾਰ 365 ਰੁਪਏ ਨਾਂ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਗਹਿਣੇ ਤੇ ਨਕਦੀ ਚੋਰੀ

ਲੁਧਿਆਣਾ: ਥਾਣਾ ਮੋਤੀ ਨਗਰ ਦੇ ਇਲਾਕੇ ਚੌਧਰੀ ਕਲੋਨੀ ਦੇ ਇੱਕ ਘਰ ਦੀ ਅਲਮਾਰੀ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕੀਤੇ ਗਏ ਹਨ।‌ ਇਸ ਸਬੰਧੀ ਤੁਸ਼ਾਰ ਵਿਹਾਰ ਅਫ਼ਸਰ ਕਲੋਨੀ ਊਧਮਪੁਰ ਕੈਂਟ ਜੰਮੂ ਕਸ਼ਮੀਰ ਵਾਸੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਇੱਕ ਮਕਾਨ ਚੌਧਰੀ ਕਲੋਨੀ ਵਿੱਚ ਹੈ। ਉਹ ਆਪਣੇ ਮਕਾਨ ਵਿੱਚ ਗੇੜਾ ਮਾਰਨ ਲਈ ਆਇਆ ਤਾਂ ਦੇਖਿਆ ਕਿ ਮਕਾਨ ਦੇ‌ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ ਵਿੱਚੋਂ ਕਰੀਬ 35 ਹਜ਼ਾਰ ਰੁਪਏ ਦੀ ਨਕਦੀ ਅਤੇ ਕੁੱਝ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ। -ਨਿੱਜੀ ਪੱਤਰ ਪ੍ਰੇਰਕ

ਐਕਟਿਵਾ ਸਕੂਟਰ ਚੋਰੀ

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਮੋਨਿਕਾ ਪਤਨੀ ਰਾਜ ਕਮਲ ਵਾਸੀ ਨਿਊ ਚੰਦਰ ਨਗਰ ਸਿਵਲ ਲਾਈਨ ਨੇ ਦੱਸਿਆ ਕਿ ਉਸਨੇ ਆਪਣਾ ਐਕਟਿਵਾ ਸਕੂਟਰ ਸੈਕਟਰ 32 ਮਾਰਕੀਟ ਚੰਡੀਗੜ੍ਹ ਰੋਡ ਦੇ ਬਾਹਰ ਲਾਕ ਲਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਔਰਤ ਦੀ ਚੇਨ ਖੋਹਣ ਵਾਲੇ ਕਾਬੂ

ਲੁਧਿਆਣਾ: ਘੁਮਾਰਮੰਡੀ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਦਵਾਈ ਲੈ ਕੇ ਜਾ ਰਹੀ ਪਿੰਡ ਮੰਨੇਵਾਲ ਦੀ ਵਸਨੀਕ ਪਰਮਿੰਦਰ ਕੌਰ ਤੋਂ ਤੇਜ਼ਧਾਰ ਹਥਿਆਰ ਦਿਖਾ ਕੇ ਗਹਿਣੇ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। -ਟਨਸ

Advertisement