ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਨਜ਼ਰ

07:28 AM Aug 29, 2024 IST

ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਰੁਪਏ ਠੱਗੇ

ਦੇਵੀਗੜ੍ਹ: ਥਾਣਾ ਜੁਲਕਾਂ ਵਿੱਚ ਦੀਪਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਾਣੀਪਤ (ਹਰਿਆਣਾ) ਨੇ ਲਵਜੀਤ ਸਿੰਘ ਵਾਸੀ ਪਿੰਡ ਰਸੀਦਾਂ ਨਰਵਾਣਾ (ਹਰਿਆਣਾ) ਅਤੇ ਹਰਮਨ ਸਿੰਘ ਵਾਸੀ ਦੇਦਹਾੜ (ਤਰਨ ਤਾਰਨ) ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮਾਂ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਲੈ ਲਏ ਅਤੇ ਉਸ ਨੂੰ ਅਮਰੀਕਾ ਭੇਜਣ ਦੀ ਬਜਾਏ ਕਜ਼ਾਕਿਸਤਾਨ ਭੇਜ ਦਿੱਤਾ। ਉਥੇ ਉਸ ਨੂੰ ਡਰਾ ਧਮਕਾ ਕੇ ਉਸ ਦੇ ਪਰਿਵਾਰ ਵਾਲਿਆਂ ਤੋਂ 30 ਲੱਖ ਰੁਪਏ ਹੋਰ ਲੈ ਲਏ ਪਰ ਫਿਰ ਵੀ ਮੁੱਦਈ ਨੂੰ ਅਮਰੀਕਾ ਨਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਥਾਣਾ ਜੁਲਕਾਂ ਵਿੱਚ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

ਸਬਜ਼ੀ ਦੀ ਫੜ੍ਹੀ ਲਾਉਣ ਵਾਲਿਆਂ ਵੱਲੋਂ ਹੜਤਾਲ

ਸਮਾਣਾ: ਇੱਥੇ ਸਬਜ਼ੀ ਮੰਡੀ ’ਚ ਪਿਛਲੇ 15 ਸਾਲਾਂ ਤੋਂ ਫੜ੍ਹੀ ਲਗਾ ਕੇ ਸਬਜ਼ੀ ਵੇਚ ਰਹੇ ਕਰੀਬ 50 ਜਣਿਆਂ ਨੇ ਮਾਰਕੀਟ ਕਮੇਟੀ ਵੱਲੋਂ ਥਾਂ ਬਦਲੇ ਜਾਣ ਦੇ ਰੋਸ ਵਜੋਂ ਹੜਤਾਲ ਕਰਕੇ ਉਸੇ ਥਾਂ ’ਤੇ ਫੜੀਆਂ ਦੀ ਜਗ੍ਹਾ ਦੇਣ ਦੀ ਮੰਗ ਕੀਤੀ। ਫੜ੍ਹੀ ਮਾਲਕਾਂ ਜਗਦੀਸ਼ ਕੁਮਾਰ, ਮੁਕੇਸ਼ ਕੁਮਾਰ ਸਮੇਤ ਹੋਰਾਂ ਨੇ ਦੱਸਿਆ ਕਿ ਉਹ ਮਾਰਕੀਟ ਕਮੇਟੀ ਨੂੰ ਤਹਿਬਾਜ਼ਾਰੀ ਦੇ ਕੇ ਫੜ੍ਹੀਆਂ ਲਗਾ ਕੇ ਸਬਜ਼ੀ ਵੇਚ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਮਾਰਕੀਟ ਕਮੇਟੀ ਵਾਲੇ ਇਸ ਥਾਂ ’ਤੇ ਕੰਡਾ ਲਗਾਉਣ ਦੀ ਗੱਲ ਕਰਕੇ ਉਨ੍ਹਾਂ ਨੂੰ ਫੜ੍ਹੀਆਂ ਪਿੱਛੇ ਲਗਾਉਣ ਲਈ ਥਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਥਾਂ ’ਤੇ ਉਨ੍ਹਾਂ ਦਾ ਸਾਮਾਨ ਚੋਰੀ ਹੋਣ ਦਾ ਡਰ ਹੈ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਜੈ ਵਿਜੇ ਦੇਵ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। -ਪੱਤਰ ਪ੍ਰੇਰਕ

ਹਲਕਾ ਸੁਨਾਮ ਦੇ ਬਸਪਾ ਪ੍ਰਧਾਨ ਬਣੇ ਰਾਮ ਸਿੰਘ ਲੌਂਗੋਵਾਲ

ਸੁਨਾਮ ਊਧਮ ਸਿੰਘ ਵਾਲਾ: ਇੱਥੇ ਬਸਪਾ ਦੀ ਵਿਸ਼ਸ਼ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਸਰਬਸੰਮਤੀ ਨਾਲ ਰਾਮ ਸਿੰਘ ਲੌਂਗੋਵਾਲ ਨੂੰ ਪ੍ਰਧਾਨ, ਸ਼ੇਰ ਸਿੰਘ ਝਾੜੋਂ ਨੂੰ ਜ਼ਿਲ੍ਹਾ ਸਕੱਤਰ ਅਤੇ ਦੇਸਰਾਜ ਨੂੰ ਸ਼ਹਿਰੀ ਪ੍ਰਧਾਨ ਚੁਣ ਲਿਆ ਗਿਆ। ਇਹ ਚੋਣ ਇੱਥੇ ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ, ਪਵਿੱਤਰ ਸਿੰਘ ਨਾਫਰੀਆ ਤੇ ਸ਼ੇਰ ਸਿੰਘ ਝਾੜੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਲਕੇ ਦੇ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।ਇਸ ਤੋਂ ਇਲਾਵਾ ਇਸ ਚੋਣ ਵਿੱਚ ਬਲੌਰ ਸਿੰਘ ਝਾੜੋਂ ਨੂੰ ਹਲਕਾ ਮੀਤ ਪ੍ਰਧਾਨ, ਜਸਵੰਤ ਸਿੰਘ ਸ਼ੇਰੋਂ ਹਲਕਾ ਜਨਰਲ ਸਕੱਤਰ, ਗੁਰਚਰਨ ਸਿੰਘ ਲੋਹਾਖੇੜਾ ਵਿੱਤ ਸਕੱਤਰ, ਮਾਲਵਿੰਦਰ ਸਿੰਘ ਨੂੰ ਕੋ-ਕਨਵੀਨਰ, ਕਸ਼ਮੀਰਾ ਸਿੰਘ ਅਤੇ ਹਰਦੀਪ ਸਿੰਘ ਨੂੰ ਆਈਟੀ ਸੈਲ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement