For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

06:36 AM Aug 28, 2024 IST
ਇਕ ਨਜ਼ਰ
Advertisement

ਕਿੱਕਰਾਂ ਵੱਢਣ ਦਾ ਮੁੱਦਾ ਭਖਿਆ

ਨੂਰਪੁਰ ਬੇਦੀ: ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ’ਤੇ ਵੱਢੀਆਂ ਜਾ ਰਹੀਆਂ ਹਰੀਆਂ ਕਿੱਕਰਾਂ ਦਾ ਪਿੰਡ ਬੜਵਾ ਦੇ ਸਾਬਕਾ ਸਰਪੰਚ ਵਿਜੇ ਕੁਮਾਰ ਪਿੰਕਾ ਤੇ ਉਨ੍ਹਾਂ ਦੇ ਸਾਥੀਆਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਰੀਆਂ ਕਿੱਕਰਾਂ ਤੇ ਹਰੇ ਦਰੱਖਤਾਂ ਨੂੰ ਵੱਢਣਾ ਕੁਦਰਤ ਦਾ ਘਾਣ ਹੈ। ਇਸ ਵਿਰੋਧ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਸੀ ਰੂਪਨਗਰ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸ ਸਬੰਧੀ ਡੀਐਫਓ ਰੂਪਨਗਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਵਿਧਾਇਕ ਤੇ ਧਿਆਨ ਵਿੱਚ ਵੀ ਹੈ ਤੇ ਵਿਭਾਗ ਨੂੰ ਵੀ ਪਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਰੱਖਤ ਹਾਦਸਿਆਂ ਦਾ ਕਰਨ ਬਣਦੇ ਜਾ ਰਹੇ ਸਨ। ਬਕਾਇਦਾ ਇਸ ਦਾ ਟੈਂਡਰ ਕਾਰਪੋਰੇਸ਼ਨ ਨੂੰ ਹੋਇਆ ਹੈ ਤੇ ਨਿਯਮਾਂ ਮੁਤਾਬਕ ਹੀ ਕੰਮ ਹੋ ਰਿਹਾ ਹੈ। -ਪੱਤਰ ਪ੍ਰੇਰਕ

Advertisement

ਗੁਰਦੁਆਰੇ ਵਿੱਚੋਂ ਗੋਲਕ ਚੋਰੀ

ਮੋਰਿੰਡਾ: ਪਿੰਡ ਸੰਗਤਪੁਰਾ ਵਿੱਚ ਬੀਤੀ ਰਾਤ ਚੋਰ ਪਿੰਡ ਦੇ ਗੁਰਦੁਆਰੇ ਵਿੱਚੋਂ ਗੋਲਕ ਚੋਰੀ ਕਰ ਕੇ ਲੈ ਗਏ। ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੱਲ ਨੇ ਦੱਸਿਆ ਚੋਰ ਦੋ ਸ੍ਰੀ ਸਾਹਿਬ ਲੈ ਗਏ, ਸੀਸੀਟੀਵੀ ਕੈਮਰੇ ਤੇ ਡੀਵੀਆਰ ਆਦਿ ਦੀਆਂ ਤਾਰਾਂ ਤੋੜ ਗਏ। ਚੋਰੀ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ

Advertisement

ਡੇਂਗੂ ਦੇ 92 ਮਾਮਲੇ ਸਾਹਮਣੇ ਆਏ

ਪੰਚਕੂਲਾ: ਪੰਚਕੂਲਾ ਜ਼ਿਲ੍ਹੇ ਵਿੱਚ ਡੇਂਗੂ ਦੇ 92 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਵੇ ਕੀਤਾ ਜਾ ਰਿਹਾ ਹੈ ਤੇ ਫੌਗਿੰਗ ਕਰਵਾਈ ਜਾ ਰਹੀ ਹੈ। ਸਿਵਲ ਹਸਪਤਾਲ ਸੈਕਟਰ-6 ਦੇ ਸੀਐਮਓ ਡਾ. ਮੁਕਤਾ ਕੁਮਾਰ ਨੇ ਕਿਹਾ ਹੈ ਕਿ ਹਸਪਤਾਲ ਵਿੱਚ ਜਲਦੀ ਹੀ ਵਿਸ਼ੇਸ਼ ਬੁਖਾਰ ਕਲੀਨਿਕ ਸ਼ੁਰੂ ਕੀਤਾ ਜਾਵੇਗਾ। ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੇ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੱਖ ਵੱਖ ਪਾਣੀ ਦੇ ਸਰੋਤਾਂ ਕਾਰਨ ਡੇਂਗੂ ਫੈਲਾਉਣ ਵਾਲੇ ਮੱਛਰ ਜ਼ਿਆਦਾ ਲਾਰਵਾ ਪੈਦਾ ਕਰ ਰਹੇ ਹਨ। -ਪੱਤਰ ਪ੍ਰੇਰਕ

ਦੋ ਦੁਕਾਨਾਂ ਵਿੱਚ ਚੋਰੀ

ਘਨੌਲੀ: ਇੱਥੇ ਘਨੌਲੀ ਨਾਲਾਗੜ੍ਹ ਬੈਰੀਅਰ ’ਤੇ ਸਥਿਤ ਦੋ ਦੁਕਾਨਾਂ ਦੇ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਚੋਰੀ ਕਰ ਲਈ ਅਤੇ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਪੁੱਟ ਕੇ ਲੈ ਗਏ। ਇਸ ਸਬੰਧੀ ਨਵਜੋਤ ਸਿੰਘ, ਅਸ਼ੋਕ ਕੁਮਾਰ, ਪਰਮਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਆਪਣੇ ਖ਼ਰਚ ’ਤੇ ਚੌਕੀਦਾਰ ਰੱਖਿਆ ਹੋਇਆ ਹੈ। ਸਵੇਰੇ ਪੰਜ ਵਜੇ ਚੌਕੀਦਾਰ ਦੇ ਜਾਣ ਤੋਂ ਬਾਅਦ ਕਾਰ ਵਿੱਚ ਆਏ ਚੋਰਾਂ ਨੇ ਖਾਦ ਤੇ ਬੀਜਾਂ ਨਾਲ ਸਬੰਧਤ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਚੋਰੀ ਕਰ ਲਈ ਤੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਪੁੱਟ ਕੇ ਲੈ ਗਏ। ਪੁਲੀਸ ਚੌਕੀ ਘਨੌਲੀ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਚੋਰਾਂ ਦਾ ਜਲਦੀ ਹੀ ਸੁਰਾਗ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ

Advertisement
Author Image

Advertisement