For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

08:01 AM Jun 04, 2024 IST
ਇਕ ਨਜ਼ਰ
Advertisement

ਪਲਾਹੀ ਗੇਟ ’ਤੇ ਤਿੰਨ ਦੁਕਾਨਾਂ ’ਚੋਂ ਨਕਦੀ ਚੋਰੀ

ਫਗਵਾੜਾ: ਸਥਾਨਕ ਪਲਾਹੀ ਗੇਟ ਚੌਕ ਨੇੜੇ ਤਿੰਨ ਦੁਕਾਨਾਂ ’ਚੋਂ ਚੋਰ ਹਜ਼ਾਰਾਂ ਰੁਪਏ ਦੀ ਨਕਦੀ ਚੋਰ ਕਰ ਕੇ ਲੈ ਗਏ। ਚੋਰੀ ਦੀ ਇਹ ਘਟਨਾ ਲੰਘੀ ਰਾਤ ਨੂੰ ਵਾਪਰੀ। ਗੌਰਵ ਭਾਟੀਆ ਨੇ ਦੱਸਿਆ ਕਿ ਪਲਾਹੀ ਗੇਟ ਚੌਕ ’ਚ ਉਨ੍ਹਾਂ ਦੀ ਪਵਨ ਮੈਡੀਕਲ ਦੇ ਨਾਮ ’ਤੇ ਦੁਕਾਨ ਹੈ, ਜਿਥੋਂ ਚੋਰਾਂ ਨੇ 8 ਤੋਂ 9 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਜਾਂਦੇ ਸਮੇਂ ਕੈਮਰਿਆਂ ਨੂੰ ਤੋੜਦਿਆਂ ਡੀਵੀਆਰ ਵੀ ਨਾਲ ਹੀ ਲੈ ਗਏ। ਇਸੇ ਤਰ੍ਹਾਂ ਹਾਂਡਾ ਇਲੈਕਟ੍ਰਿਕ ਸਟੋਰ ਦੇ ਮਾਲਿਕ ਰਾਜੀਵ ਕੁਮਾਰ ਹਾਂਡਾ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ’ਚੋਂ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਤੋਂ ਇਲਾਵਾ ਦਲਜੀਤ ਸਿੰਘ ਨੇ ਦੱਸਿਆ ਕਿ ਪਲਾਹੀ ਗੇਟ ਚੌਕ ਵਿੱਚ ਉਨ੍ਹਾਂ ਦੀ ਦੁੱਧ ਅਤੇ ਆਈਸ ਕਰੀਮ ਦੀ ਦੁਕਾਨ ਹੈ ਜਿਥੋਂ ਚੋਰਾਂ ਨੇ ਲੰਘੀ ਕਰੀਬ 50 ਤੋਂ 60 ਹਜ਼ਾਰ ਰੁਪਏ ਚੋਰੀ ਕਰ ਲਏ ਤੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ। ਦੁਕਾਨਦਾਰਾਂ ਨੇ ਵਾਰਦਾਤ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ। -ਪੱਤਰ ਪ੍ਰੇਰਕ

Advertisement

ਹਾਦਸੇ ’ਚ ਦੋ ਨੌਜਵਾਨ ਜ਼ਖ਼ਮੀ

ਪਠਾਨਕੋਟ: ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪਿੰਡ ਕੋਟਲੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ। ਇਹ ਹਾਦਸਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ।ਜ਼ਖਮੀਆਂ ਦੀ ਪਛਾਣ ਪਿੰਡ ਮਨਵਾਲ ਵਾਸੀ ਰਮੇਸ਼ ਤੇ ਉਸ ਦੇ ਦੋਸਤ ਰੋਹਿਤ ਵਾਸੀ ਲਮੀਨੀ ਵਜੋਂ ਹੋਈ ਹੈ। ਰਮੇਸ਼ ਨੇ ਦੱਸਿਆ ਕਿ ਉਹ ਰੋਹਿਤ ਨਾਲ ਪਿੰਡ ਝਾਖੋਲਾਹੜੀ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ। ਦੋਨਾਂ ਨੂੰ ਬੇਹੋਸ਼ੀ ਦੀ ਹਾਲਤ ’ਚ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ। -ਪੱਤਰ ਪ੍ਰੇਰਕ

Advertisement

ਸਾਈਕਲ ਸਵਾਰ ਤੋਂ ਨਕਦੀ ਖੋਹੀ

ਫਗਵਾੜਾ: ਸਾਈਕਲ ਸਵਾਰ ਨੂੰ ਘੇਰ ਕੇ ਉਸ ਦੀ ਲੁੱਟ ਖੋਹ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੀਪਕ ਕੁਮਾਰ ਦਾਸ ਵਾਸੀ ਪਿੰਡ ਹਰਦਾਸਪੁਰ ਨੇ ਦੱਸਿਆ ਕਿ ਉਹ 8.30 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਸਾਈਕਲ ’ਤੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਹਰਦਾਸਪੁਰ ਰੋਡ ’ਤੇ ਗਰਾਊਂਡ ਨੇੇੜੇ ਪੁੱਜਾ ਤਾਂ ਇੱਕ ਮੋਟਰਸਾਈਕਲ ’ਤੇ ਦੋ ਲੜਕੇ ਅਤੇ ਇੱਕ ਔਰਤ ਆਈ। ਤਿੰਨੋਂ ਜਣਿਆਂ ਨੇ ਉਸ ਨੂੰ ਰੋਕ ਲਿਆ ਤੇ ਦਾਤਰ ਨਾਲ ਡਰਾ ਕੇ ਉਸ ਪਾਸੋਂ 37 ਹਜ਼ਾਰ ਰੁਪਏ ਤੇ ਖਾਣ ਪੀਣ ਦਾ ਸਾਮਾਨ ਖੋਹ ਕੇ ਫਰਾਰ ਹੋ ਗਏ। -ਪੱਤਰ ਪ੍ਰੇਰਕ

Advertisement
Author Image

Advertisement