ਇਕ ਨਜ਼ਰ
ਕੈਨੇਡਾ ਭੇਜਣ ਦਾ ਝਾਂਸਾ ਦੇ 14 ਲੱਖ ਰੁਪਏ ਠੱਗੇ
ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ਹੇਠ ਪਤੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਾਧੋਪੁਰੀ ਚੋਕ ਨਿਊ ਮਾਧੋਪੁਰੀ ਵਾਸੀ ਕ੍ਰਿਸ਼ਨ ਕਾਂਤ ਜੈਨ ਨੇ ਦੱਸਿਆ ਕਿ ਵਰਿੰਦਰ ਭਾਰਤੀ ਮਾਲਕ ਭਾਰਤੀ ਟਰੇਡਰਜ਼ ਵਾਸੀ ਬਸੰਤ ਐਵੇਨਿਊ ਅਤੇ ਉਸ ਦੀ ਪਤਨੀ ਮੀਨੂੰ ਭਾਰਤੀ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 14 ਲੱਖ 50 ਹਜ਼ਾਰ ਰੁਪਏ ਹਾਸਲ ਕਰ ਲਏ। ਉਨ੍ਹਾਂ ਵੱਲੋਂ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਫੈਕਟਰੀ ਵਿੱਚੋਂ ਲੋਹਾ ਚੋਰੀ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਵਿਜੇ ਕੁਮਾਰ ਵਾਸੀ ਨੌਲੱਖਾ ਕਲੋਨੀ ਨੇ ਦੱਸਿਆ ਹੈ ਕਿ ਉਸ ਦੀ ਸ੍ਰੀ ਰਾਧੇ ਇੰਟਰਨੈਸ਼ਨਲ ਕੰਪਨੀ ਦੇ ਨਾਮ ਦੀ ਫੈਕਟਰੀ ਇੰਡੀਸਟਰੀ ਏਰੀਆ-ਏ ਜਨਕਪੁਰੀ ਵਿੱਚ ਹੈ। ਰਾਤ ਨੂੰ ਫੈਕਟਰੀ ਵਿੱਚੋਂ ਇੱਕ ਕੁਇੰਟਲ ਸਕਰੈਪ ਲੋਹਾ ਚੋਰੀ ਹੋ ਗਿਆ। ਭਾਲ ਕਰਨ ’ਤੇ ਪਤਾ ਲੱਗਾ ਕਿ ਫੈਕਟਰੀ ਵਿੱਚੋਂ ਪ੍ਰਦੀਪ ਕੁਮਾਰ ਨੇ ਚੋਰੀ ਕੀਤੀ ਹੈ। ਹੌਲਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੌਲਦਾਰ ਪਵਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਧਰੋੜ ਸੂਆ ਪੁਲੀ ਡੇਹਲੋਂ ਰੋਡ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਰਾਮ ਹਰੀ ਵਾਸੀ ਸਾਹਨੇਵਾਲ ਨੂੰ ਕਾਬੂ ਕਰਕੇ ਉਸ ਪਾਸੋਂ 21 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਧਰੋੜ ਸੂਆ ਪੁਲੀ ਡੇਹਲੋਂ ਰੋਡ ਮੌਜੂਦ ਸੀ ਤਾਂ ਗੁਰਮੁੱਖ ਸਿੰਘ ਉਰਫ਼ ਗੁਰੀ ਵਾਸੀ ਨੇੜੇ ਧਰੋੜ ਵਾਲਾ ਸੂਆ ਡੇਹਲੋਂ ਰੋਡ ਸਾਹਨੇਵਾਲ ਨੂੰ ਦੌਰਾਨੇ ਚੈਕਿੰਗ ਚੋਰੀ ਦੀ ਕਾਰ ਵਿੱਚ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ ਉਕਤ ਕਾਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ