For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

07:45 AM Jan 01, 2024 IST
ਇਕ ਨਜ਼ਰ
Advertisement

ਲੁੱਟ-ਖੋਹ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਸ੍ਰੀ ਫ਼ਤਹਿਗੜ੍ਹ ਸਾਹਿਬ: ਸਰਹਿੰਦ ਪੁਲੀਸ ਨੇ ਲੁੱਟ-ਖੋਹ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੰਜੇ ਵਾਸੀ ਪਟਿਆਲਾ ਨੇ ਦੀ ਸ਼ਿਕਾਇਤ ਕੀਤੀ ਸੀ ਕਿ ਤਿੰਨ ਮੁਲਜ਼ਮਾਂ ਨੇ ਉਸ ਨੂੰ ਝਾਂਸੇ ਵਿੱਚ ਲੈ ਕੇ ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਆਦਮਪੁਰ ਨੇੜਿਓਂ ਲੰਘਦੀ ਭਾਖੜਾ ਨਹਿਰ ਦੇ ਪੁਲ ਕੋਲ ਧਮਕਾਉਂਦਿਆਂ ਨਕਦੀ ਲੁੱਟੀ ਅਤੇ ਪੇਅਟੀਐੱਮ ਵਿੱਚੋਂ ਪੈਸੇ ਟਰਾਂਸਫਰ ਕੀਤੇੇ। ਪੁਲੀਸ ਨੇ ਥਾਣਾ ਸਰਹਿੰਦ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਕਰਦਿਆਂ ਸਾਹਿਲ ਕਪਲਿਸ਼ ਉਰਫ ਹੈਪੀ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਅਭਿਪਾਲ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਨ੍ਹਾਂ ਦੇ ਤੀਸਰੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

ਮੋਟਰਸਾਈਕਲ ਚੋਰੀ

ਕੁਰਾਲੀ: ਸ਼ਹਿਰ ’ਚ ਵਾਹਨ ਚੋਰ ਗਰੋਹ ਨੇ ਖਾਲਸਾ ਸਕੂਲ ਦੇ ਸਹਾਮਣੇ ਇਕ ਸ਼ੋਅਰੂਮ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਕਰ ਲਿਆ ਹੈ। ਜਗਦੀਪ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਰੋਡ ’ਤੇ ਪੈਂਦੇ ਮਨੀ ਦੀ ਹੱਟੀ ’ਤੇ ਕੰਮ ਕਰਦਾ ਹੈ। ਉਸ ਨੇ ਆਪਣਾ ਮੋਟਰਸਾਈਕਲ ਦੁਕਾਨ ਦੇ ਅੱਗੇ ਖੜ੍ਹਾ ਕੀਤਾ ਸੀ ਅਤੇ ਜਦੋਂ ਉਹ ਦੇਰ ਸ਼ਾਮ ਨੂੰ ਛੁੱਟੀ ਕਰਕੇ ਘਰ ਨੂੰ ਵਾਪਸ ਜਾਣ ਲੱਗਿਆ ਤਾਂ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ। ਉਸ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿਚ ਦੇਖੀ ਜਾ ਸਕਦੀ ਹੈ। -ਪੱਤਰ ਪ੍ਰੇਰਕ

Advertisement

ਘਰ ਵਿੱਚ ਚੋਰੀ

ਚੰਡੀਗੜ੍ਹ: ਇੱਥੋਂ ਦੇ ਸੈਕਟਰ-45 ਵਿਖੇ ਸਥਿਤ ਘਰ ਵਿੱਚ ਚੋਰੀ ਹੋ ਗਈ ਹੈ। ਥਾਣਾ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕਰ ਦਿੱਤਾ ਹੈ। ਇਹ ਕੇਸ ਘਰ ਦੀ ਮਾਲਕਿਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਕੋਈ ਉਨ੍ਹਾਂ ਦੇ ਘਰ ਦਾ ਤਾਲਾ ਤੋੜ ਕੇ ਚਾਂਦੀ ਦੀਆਂ ਝਾਜਰਾਂ ਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ ਹੈ। ਥਾਣਾ ਸੈਕਟਰ-34 ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਟਨਸ

ਨੌਕਰੀ ਦਾ ਝਾਂਸਾ ਦੇ ਕੇ 11.26 ਲੱਖ ਰੁਪਏ ਠੱਗੇ

ਚੰਡੀਗੜ੍ਹ: ਥਾਣਾ ਸਾਈਬਰ ਕਰਾਈਮ ਦੀ ਪੁਲੀਸ ਨੇ ਨੌਕਰੀ ਦਵਾਉਣ ਦੇ ਨਾਮ ’ਤੇ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਤਰਲੋਚਨ ਸਿੰਘ ਵਾਸੀ ਸੈਕਟਰ-35 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਰੋਇਲ ਐਸਕੋਰਟ ਸਰਵਿਸ ਏਜੰਸੀ ਤੋਂ ਕਿਸੇ ਵਿਅਕਤੀ ਨੇ ਫੋਨ ਨੌਕਰੀ ਦਵਾਉਣ ਦੇ ਨਾਮ ’ਤੇ 11.26 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਥਾਣਾ ਸਾਈਬਰ ਕਰਾਈਮ ਦੀ ਪੁਲੀਸ ਨੇ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ

ਟਰੈਫਿਕ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ

ਪੰਚਕੂਲਾ: ਪੰਚਕੂਲਾ ਪੁਲੀਸ ਨੇ ਉਹ ਨੌ ਥਾਵਾਂ ਲੱਭੀਆਂ ਹਨ ਜਿੱਥੇ ਵਾਰ-ਵਾਰ ਹਾਦਸੇ ਵਾਪਰਦੇ ਹਨ। ਇਨ੍ਹਾਂ ਥਾਵਾਂ ’ਤੇ ਟਰੈਫਿਕ ਪੁਲੀਸ ਵਿਵਸਥਾ ਦਰੁਸਤ ਕੀਤੀ ਜਾਵੇਗੀ। ਏਸੀਪੀ ਟਰੈਫਿਕ ਨਾਲ ਇਸ ਸਬੰਧੀ ਮੀਟਿੰਗ ਵਿੱਚ ਐੱਨਐੱਚਆਈ ਦੇ ਇੰਜਨਅਰਿੰਗ ਵਿੰਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕਿਹਾ ਗਿਆ ਕਿ ਵਾਰ-ਵਾਰ ਹਾਦਸੇ ਵਾਪਰਨ ਵਾਲੀਆਂ ਇਨ੍ਹਾਂ ਨੌਂ ਥਾਵਾਂ ਨੂੰ ਦਰੁਸਤ ਕੀਤਾ ਜਾਵੇ ਅਤੇ ਇੱਥੇ ਟਰੈਫਿਕ ਪੁਲੀਸ ਦੀ ਵਿਵਸਥਾ ਕੀਤੀ ਜਾਵੇ। -ਪੱਤਰ ਪ੍ਰੇਰਕ

ਯੋਗ ਕੈਂਪ ਲਾਇਆ

ਰਕਪੁਰ: ਸਮਾਜ ਸੇਵੀ ਸੰਸਥਾ ਨਵ ਸੇਵਾ ਸਮਿਤੀ ਨੇ ਸ਼ਰਮਾ ਅਸਟੇਟ ਟਿਊਬਵੈਲ ਪਾਰਕ ਵਿੱਚ ਯੋਗ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਯੋਗ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਜ਼ਰੂਰੀ ਹੈ। ਇਸ ਮੌਕੇ ਕੌਂਸਲਰ ਯਾਦਵਿੰਦਰ ਸ਼ਰਮਾ ਸਮੇਤ ਸੰਸਥਾ ਦੇ ਪ੍ਰਧਾਨ ਅਭਿਸ਼ੇਕ ਸ਼ਰਮਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement