For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

11:45 AM Dec 31, 2023 IST
ਇਕ ਨਜ਼ਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤੇਜ਼ਧਾਰ ਹਥਿਆਰ ਨਾਲ ਭੈਣ-ਭਰਾ ਜ਼ਖ਼ਮੀ

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਹਬੀਬ ਗੰਜ ਵਿੱਚ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਭੈਣ-ਭਰਾ ਨੂੰ ਜ਼ਖ਼ਮੀ ਕੀਤਾ ਗਿਆ ਹੈ। ਇਸ ਸਬੰਧੀ ਗਲੀ ਨੰਬਰ 2 ਦੀਪ ਨਗਰ ਸ਼ੇਰਪੁਰ ਵਾਸੀ ਹਸੀਬੁਨ ਨੇਸ਼ਾ ਨੇ ਦੱਸਿਆ ਕਿ ਸਨੋਜ ਨਾਮ ਦਾ ਲੜਕਾ ਪਹਿਲਾਂ ਉਨ੍ਹਾਂ ਨਾਲ ਰਹਿੰਦਾ ਸੀ ਤੇ ਉਨ੍ਹਾਂ ਦਾ ਜਾਣਕਾਰ ਸੀ। ਉਸ ਦਾ ਲੜਕਾ ਗੁੱਡੂ (21) ਤੇ ਲੜਕੀ ਸਕੀਨਾ (14) ਸਨੋਜ ਪਾਸ ਹਬੀਬਗੰਜ ਗਏ ਹੋਏ ਸਨ ਤੇ ਮੁਲਜ਼ਮ ਨੇ  ਉਸਦੇ ਲੜਕਾ ਅਤੇ ਲੜਕੀ ਨੂੰ ਜ਼ਖਮੀ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣੇਦਾਰ ਗਮਦੂਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸਨੋਜ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਬਜ਼ੁਰਗ ਦੀ ਲਾਸ਼ ਮਿਲੀ

ਖੰਨਾ: ਇੱਥੇ ਅੱਜ ਠੰਢ ਦਾ ਕਹਿਰ ਉਦੋਂ ਦੇਖਣ ਨੂੰ ਮਿਲਿਆ ਜਦੋਂ ਇੱਕ 76 ਸਾਲਾ ਬਜ਼ੁਰਗ ਦੀ ਲਾਸ਼ ਦੀ ਸੜਕ ਕਿਨਾਰੇ ਮਿਲੀ। ਮ੍ਰਿਤਕ ਦੀ ਪਛਾਣ ਜੰਗ ਸਿੰਘ ਵਾਸੀ ਪਿੰਡ ਡਡਹੇੜੀ ਵਜੋਂ ਹੋਈ ਹੈ। ਪੁਲੀਸ ਨੇ ਘਟਨਾ ਸਬੰਧੀ ਧਾਰਾ 174 ਦੀ ਕਾਰਵਾਈ ਕਰਨ ਮਗਰੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਜੰਗ ਸਿੰਘ ਦੇਰ ਰਾਤ ਤੋਂ ਲਾਪਤਾ ਸੀ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਧੁੰਦ ਜ਼ਿਆਦਾ ਹੋਣ ਕਾਰਨ ਉਹ ਕਿਸੇ ਨੂੰ ਸੜਕ ਕਿਨਾਰੇ ਪਏ ਮਿਲੇ। ਏਐੱਸਆਈ ਸਮਸ਼ੇਰ ਸਿੰਘ ਨੇ ਕਿਹਾ ਕਿ ਆਰੰਭਿਕ ਜਾਂਚ ਵਿੱਚ ਮੌਤ ਦੀ ਵਜ੍ਹਾ ਠੰਢ ਹੀ ਮੰਨਿਆ ਜਾ ਰਿਹਾ ਹੈ, ਪਰ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਲੱਗੇਗਾ। -ਨਿੱਜੀ ਪੱਤਰ ਪ੍ਰੇਰਕ

ਅਵਾਰਾ ਕੁੱਤਿਆਂ ਵੱਲੋਂ ਕੀਤੇ ਹਮਲੇ ਕਾਰਨ ਬੱਚਾ ਜ਼ਖ਼ਮੀ

ਖੰਨਾ: ਇੱਥੋਂ ਦੇ ਰਤਨਹੇੜੀ ਰੋਡ ਦਾ ਵਸਨੀਕ ਹਾਰਦਿਕ ਗਰਗ ਪੁੱਤਰ ਰਿੰਕੂ ਗਰਗ ਬੀਤੇ ਦਿਨੀਂ ਨਵੀਂ ਅਬਾਦੀ ਵਿੱਚ ਰਹਿੰਦੇ ਆਪਣੇ ਦੋਸਤ ਮਾਨਵ ਅਰੋੜਾ ਕੋਲ ਕਿਸੇ ਕੰਮ ਲਈ ਗਿਆ ਸੀ, ਜਿੱਥੇ ਉਹ ਆਪਣੇ ਦੋਸਤ ਨਾਲ ਕ੍ਰਿਸ਼ਨ ਸੁਦਾਮਾ ਡੇਅਰੀ ਨੇੜੇ ਖੇਡਣ ਜਾ ਰਿਹਾ ਸੀ ਕਿ ਗਲੀ ਵਿੱਚ ਘੁੰਮ ਰਹੇ 12 ਦੇ ਕਰੀਬ ਕੁੱਤਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਅਵਾਰਾ ਕੁੱਤਿਆਂ ਨੇ ਹਾਰਦਿਕ ਦੇ ਪੇਟ ਅਤੇ ਲੱਤ ’ਤੇ ਵੱਢਿਆ, ਉੱਥੇ ਹੀ ਉਸਦੇ ਦੋਸਤ ਨੂੰ ਵੀ ਵੱਢ ਲਿਆ। ਦੋਵਾਂ ਬੱਚਿਆਂ ਦੀਆਂ ਚੀਕਾਂ ਸੁਣ ਕੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੱਢਿਆ ਜਾਵੇ। -ਨਿੱਜੀ ਪੱਤਰ ਪ੍ਰੇਰਕ

ਮੋਟਰਸਾਈਕਲ ਤੇ ਮੋਬਾਈਲ ਸੁੱਟ ਕੇ ਮੁਲਜ਼ਮ ਫ਼ਰਾਰ

ਰਾਏਕੋਟ: ਇੱਥੇ ਇੱਕ ਮਜ਼ਦੂਰ ਤੋਂ ਮੋਬਾਈਲ ਖੋਹ ਕੇ ਭੱਜਿਆ ਲੁਟੇਰਾ ਲੋਕਾਂ ਵੱਲੋਂ ਘੇਰੇ ਜਾਣ ’ਤੇ ਬੱਸ ਅੱਡੇ ਨੇੜੇ ਮੋਟਰਸਾਈਕਲ ਅਤੇ ਮੋਬਾਈਲ ਸੁੱਟ ਕੇ ਫ਼ਰਾਰ ਹੋ ਗਿਆ। ਰਾਏਕੋਟ ਸ਼ਹਿਰੀ ਪੁਲੀਸ ਨੇ ਫ਼ੋਨ ਅਤੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਂਚ ਅਫ਼ਸਰ ਰਵਿੰਦਰ ਕੁਮਾਰ ਅਨੁਸਾਰ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਸ਼ਿਕਾਇਤਕਰਤਾ ਰਾਮਾ ਸੁਰੇਸ਼ ਕੁਮਾਰ ਨੇ ਕਿਹਾ ਕਿ ਬੀਤੀ ਸ਼ਾਮ ਜਦੋਂ ਉਹ ਦੁਕਾਨ ਤੋਂ ਕੰਮ ਖ਼ਤਮ ਕਰ ਕੇ ਆਪਣੇ ਕੁਆਰਟਰ ਵਿੱਚ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਝਪਟ ਲਿਆ। ਇਸ ਦੌਰਾਨ ਉਸ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਉਸ ਨੂੰ ਘੇਰ ਲਿਆ ਜਿਸ ’ਤੇ ਉਹ ਮੋਟਰਸਾਈਕਲ ਅਤੇ ਮੋਬਾਈਲ ਸੁੱਟ ਕੇ ਫ਼ਰਾਰ ਹੋ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Author Image

Advertisement
Advertisement
×