For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

06:59 AM Sep 19, 2024 IST
ਇਕ ਨਜ਼ਰ
Advertisement

ਸ਼ਰਾਬ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਦੇ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਲਵਦੀਪ ਸਿੰਘ ਵਾਸੀ ਜੁਝਾਰ ਨਗਰ ਸ਼ਿਮਲਾਪੁਰੀ ਨੂੰ ਗੁਰਮੁੱਖ ਸਿੰਘ ਰੋਡ ਨੇੜੇ ਮੱਲ੍ਹੀ ਸੀਮਿੰਟ ਸਟੋਰ ਸ਼ਿਮਲਾਪੁਰੀ ਵਿੱਚ ਐਕਟਿਵਾ ਸਕੂਟਰ ’ਤੇ ਸ਼ਰਾਬ ਲਿਜਾਂਦਿਆਂ ਕਾਬੂ ਕੀਤਾ ਹੈ ਤੇ ਉਸ ਦੇ ਕਬਜ਼ੇ ਵਿੱਚੋਂ 36 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਪਾਬੰਦੀਸ਼ੁਦਾ ਇਲੈਕਟਰੌਨਿਕ ਹੁੱਕੇ ਤੇ ਈ-ਸਿਗੇਰਟ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਪਾਨ ਸਟੂਡੀੳ ਨੇੜੇ ਮਿੰਟਗੁਮਰੀ ਚੌਕ ਵਿੱਚ ਛਾਪੇਮਾਰੀ ਕਰਕੇ ਪਾਬੰਦੀਸ਼ੁਦਾ ਇਲੈਕਟਰੌਨਿਕ ਹੁੱਕੇ ਅਤੇ ਈ-ਸਿਗੇਰਟ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।‌ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਮਿੰਟਗੁੰਮਰੀ ਚੌਕ ਮਾਡਲ ਟਾਊਨ ’ਚ ਮੌਜੂਦ ਸੀ ਜਦੋਂ ਮੁਖਬਰ ਨੇ ਦੱਸਿਆ ਕਿ ਸ਼ੰਕਰ ਲਾਲ ਇਹ ਪਦਾਰਥਾਂ ਦੀ ਵਿਕਰੀ ਕਰਦਾ ਹੈ। ਪੁਲੀਸ ਪਾਰਟੀ ਨੇ ਛਾਪਾਮਾਰੀ ਕਰ ਕੇ ਉਸ ਕੋਲੋਂ 23 ਈ-ਸਿਗਰੇਟ ਇਲੈਕਟ੍ਰੋਨਿਕ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਐਵੀਏਟਰ ਸਕੂਟਰ ਅਤੇ ਮੋਟਰਸਾਈਕਲ ਚੋਰੀ

ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੂੰ ਜੋਤੀ ਕਲੋਨੀ ਜਮਾਲਪੁਰ ਵਾਸੀ ਗੌਰਵ ਨੇ ਦੱਸਿਆ ਕਿ ਉਸ ਦੀ ਭੈਣ ਗਰੀਮਾ ਨੇ ਆਪਣਾ ਐਵਿਏਟਰ ਸਕੂਟਰ ਘਰ ਦੇ ਬਾਹਰ ਖੜ੍ਹਾ ਕੀਤਾ ਸੀ, ਜਿਥੋਂ ਉਹ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਜਸਵੀਰ ਸਿੰਘ ਵਾਸੀ ਬਾਲਾ ਜੀ ਕਲੋਨੀ ਭਾਮੀਆਂ ਕਲਾਂ ਦਾ ਮੋਟਰਸਾਈਕਲ ਸੀਡੀ ਡੀਲਕਸ ਹੀਰੋ ਉਸ ਦੇ ਕਿਰਾਏ ਵਾਲੇ ਮਕਾਨ ਦੇ ਵਿਹੜੇ ਵਿੱਚੋਂ ਚੋਰੀ ਹੋ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਵਰਗਲਾਇਆ

ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੇ ਇਲਾਕੇ ਗੋਲਡਨ ਕਲੋਨੀ, ਪਿੰਡ ਨੀਚੀ ਮੰਗਲੀ ਰਹਿੰਦੀ ਇੱਕ ਨਾਬਾਲਗ ਲੜਕੀ ਨੂੰ ਇੱਕ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਹਰੀਸ਼ ਕੁਮਾਰ ਵਾਸੀ ਗੋਲਡਨ ਕਲੋਨੀ ਪਿੰਡ ਨੀਚੀ ਮੰਗਲੀ ਨੇ ਦੱਸਿਆ ਹੈ ਕਿ ਉਹ ਅਤੇ ਉਸ ਦੀ ਪਤਨੀ ਆਪਣੇ ਕੰਮ ਲਈ ਚਲੇ ਗਏ ਸਨ, ਉਹ ਸ਼ਾਮ ਨੂੰ ਘਰ ਵਾਪਸ ਆਏ ਤਾਂ ਲੜਕੀ ਆਸ਼ੂ ਕੁਮਾਰੀ (16 ਸਾਲ) ਘਰ ਵਿੱਚ ਨਹੀਂ ਸੀ, ਜਿਸ ਨੂੰ ਗੁਆਂਢ ਵਿੱਚ ਰਹਿੰਦਾ ਆਜਿਰ ਵਾਸੀ ਗੋਲਡਨ ਕਲੋਨੀ ਪਿੰਡ ਨੀਚੀ ਮੰਗਲੀ ਵਿਆਹ ਕਰਵਾਉਣ ਦੀ ਨੀਯਤ ਨਾਲ ਵਰਗਲਾ ਕੇ ਕਿਧਰੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

ਅਣ-ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਤਹਿਤ ਕੇਸ ਦਰਜ

ਲੁਧਿਆਣਾ: ਥਾਣਾ ਕੂੰਮਕਲਾਂ ਦੀ ਪੁਲੀਸ ਨੇ ਨੇੜੇ ਮਾਲਵਾ ਸਕੂਲ ਪਿੰਡ ਕੋਹਾੜਾ ਵਿੱਚ ਅਣ ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਵਰਿੰਦਰ ਸਿੰਘ ਜੂਨੀਅਰ ਇੰਜਨਅਰ ਦਫ਼ਤਰ ਵਧੀਕ ਪ੍ਰਸ਼ਾਸਕ ਗਲਾਡਾ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਪਿੰਡ ਕੋਹਾੜਾ ਨੇੜੇ ਮਾਲਵਾ ਸਕੂਲ ਦੇ ਖੱਬੇ ਪਾਸੇ ਅਣਪਛਾਤੇ ਵਿਅਕਤੀਆਂ ਵੱਲੋਂ ਅਣਅਧਿਕਾਰਤ ਕਲੋਨੀ ਕੱਟ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement