ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਨਜ਼ਰ

06:32 AM Aug 15, 2024 IST

ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਚੋਰੀ ਕੀਤਾ

ਲੁਧਿਆਣਾ: ਇੱਥੇ ਅਣਪਛਾਤੇ ਵਿਅਕਤੀ ਥਾਣਾ ਦੁੱਗਰੀ ਦੇ ਇਲਾਕੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜਕੇ ਅੰਦਰੋਂ ਲੈਪਟਾਪ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਫੇਜ਼ 2 ਦੁੱਗਰੀ ਵਾਸੀ ਸੋਨੂੰ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਕਾਰ ਟਿਆਗੋ ਫੇਜ਼ 2 ਸਥਿਤ ਗੁਰਦੁਆਰਾ ਸੁਖਮਨੀ ਸਾਹਿਬ ਦੇ ਸਾਹਮਣੇ ਲੱਗੀ ਸਬਜ਼ੀ ਮੰਡੀ ਦੇ ਬਾਹਰ ਖੜ੍ਹੀ ਕਰਕੇ ਸਬਜ਼ੀ ਲੈਣ ਲਈ ਚਲਾ ਗਿਆ ਸੀ। ਉਹ ਜਦੋਂ ਸਬਜ਼ੀ ਲੈ ਕੇ ਵਾਪਸ ਆਇਆ ਤਾਂ ਦੇਖਿਆ ਕਿ ਕੋਈ ਅਣਪਛਾਤਾ ਵਿਅਕਤੀ ਕੰਡਕਟਰ ਸਾਈਡ ਦਾ ਸ਼ੀਸ਼ਾ ਤੋੜ ਕੇ ਪਿਛਲੀ ਸੀਟ ਪਾਸ ਰੱਖਿਆ ਹੋਇਆ ਲੈਪਟਾਪ ਚੋਰੀ ਕਰ ਕੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ 

ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਕੁਆਲਟੀ ਚੌਕ ਸ਼ਿਮਲਾਪੁਰੀ ਕੋਲੋਂ ਕਮਲਦੀਪ ਕੰਡਾ ਨੂੰ ਕਾਬੂ ਕਰ ਕੇ ਉਸ ਦੇ ਘਰੋਂ 45 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। -ਨਿੱਜੀ ਪੱਤਰ ਪ੍ਰੇਰਕ

ਮੋਬਾਈਲ ਦੁਕਾਨ ’ਚੋਂ ਚੋਰੀ

ਲੁਧਿਆਣਾ: ਥਾਣਾ ਜਮਾਲਪੁਰ ਦੇ ਇਲਾਕੇ ਗੋਬਿੰਦ ਨਗਰ ਤਾਜਪੁਰ ਰੋਡ ਨੇੜੇ ਹੁੰਦਲ ਚੌਕ ਵਿੱਚ ਕੁੱਝ ਲੋਕ ਮੋਬਾਈਲ ਫੋਨ ਸ਼ਾਪ ’ਤੇ ਹਮਲਾ ਕਰ ਕੇ ਨਕਦੀ ਅਤੇ ਮੋਬਾਈਲ ਚੋਰੀ ਕਰ ਕੇ ਲੈ ਗਏ ਹਨ।‌ ਇਸ ਸਬੰਧੀ ਧਰਮ ਰਾਜ ਵਾਸੀ ਗੁਰੂ ਨਾਨਕ ਨਗਰ ਤਾਜਪੁਰ ਰੋਡ ਭਾਮੀਆਂ ਕਲਾਂ ਨੇ ਦੱਸਿਆ ਕਿ ਉਹ ਆਪਣੀ ਮੋਬਾਈਲ ਰਿਪੇਅਰ ਅਤੇ ਮਨੀ ਟਰਾਂਸਫਰ ਦੀ ਦੁਕਾਨ ਵਿੱਚ ਮੌਜੂਦ ਸੀ ਤਾਂ ਗਗਨ ਗੁਲਾਟੀ ਵਾਸੀ ਗੁਲਾਟੀ ਕਰਿਆਨਾ ਸਟੋਰ ਨੇੜੇ ਹੁੰਦਲ ਚੌਕ ਤਾਜਪੁਰ ਰੋਡ ਅਤੇ 19-20 ਹੋਰ ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਦੁਕਾਨ ਅੰਦਰ ਵੜ ਕੇ ਤੋੜ-ਭੰਨ ਕਰਦਿਆਂ ਉਸਦੀ ਕੁੱਟਮਾਰ ਕੀਤੀ ਅਤੇ ਦੁਕਾਨ ਵਿੱਚੋਂ 30-35 ਹਜ਼ਾਰ ਰੁਪਏ ਦੀ ਨਕਦੀ ਅਤੇ ਰਿਪੇਅਰ ਕਰਨ ਲਈ ਆਏ 5-7 ਮੋਬਾਈਲ  ਚੁੱਕ ਕੇ ਲੈ ਗਏ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।  -ਨਿੱਜੀ ਪੱਤਰ ਪ੍ਰੇਰਕ

ਗਾਂਜੇ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਡਿਸਪੋਜਲ ਚੌਕ ਫੇਜ- 5 ਫੋਕਲ ਪੁਆਇੰਟ ਮੌਜੂਦ ਸੀ ਕਿ ਸਾਹਮਣੇ ਢੰਡਾਰੀ ਪੁੱਲ ਵੱਲੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਮੁੱਜਮਿੱਲ ਉਰਫ਼ ਖਾਨ ਵਾਸੀ ਫੇਜ਼- 8 ਫੋਕਲ ਪੁਆਇੰਟ ਚੰਡੀਗੜ੍ਹ ਰੋਡ ਪਾਸੋਂ 2 ਕਿਲੋ ਗਾਂਜਾ ਬਰਾਮਦ ਹੋਇਆ। -ਨਿੱਜੀ ਪੱਤਰ ਪ੍ਰੇਰਕ

ਸੱਟਾ ਲਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਸੱਟਾ ਲਗਾਉਣ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਸ਼ੇਰਪੁਰ ਮਾਰਕੀਟ ਨੇੜੇ ਪਾਣੀ ਵਾਲੀ ਟੈਂਕੀ ਮੌਜੂਦ ਸੀ ਕਿ ਸੁਨੀਲ ਕੁਮਾਰ ਨੂੰ ਸੱਟਾ ਲਗਵਾਉਂਦਿਆਂ ਕਾਬੂ ਕਰਕੇ ਉਸ ਪਾਸੋਂ 4000 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ।  -ਨਿੱਜੀ ਪੱਤਰ ਪ੍ਰੇਰਕ

ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਗਸਤ
ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਸੋਹਨ ਲਾਲ ਨੇ ਦੱਸਿਆ ਕਿ ਪੁਲੀਸ ਗਸ਼ਤ ਸਬੰਧੀ ਪੰਜਾਬ ਮਾਤਾ ਨਗਰ ਚੌਕ ਪੱਖੋਵਾਲ ਰੋਡ ਮੌਜੂਦ ਸੀ ਕਿ ਮੁਖ਼ਬਰ ਖਾਸ ਦੀ ਇਤਲਾਹ ’ਤੇ ਜਸਜੀਤ ਸਿੰਘ ਅਤੇ ਖੁਸ਼ਮਿੰਦਰ ਸਿੰਘ ਨੂੰ ਚੈਕਿੰਗ ਦੌਰਾਨ ਇਲੈਕਟ੍ਰਿਕ ਸਕੂਟਰੀ ’ਤੇ ਆਉਂਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 30 ਹਜ਼ਾਰ ਨਸ਼ੀਲੀਆਂ ਗੋਲੀਆਂ, 1505 ਰੁਪਏ ਡਰੱਗ ਮਨੀ ਅਤੇ ਸਕੂਟਰੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਮੇਹਰਬਾਨ ਦੇ ਥਾਣੇਦਾਰ ਹੁਸਨ ਲਾਲ ਨੇ ਦੱਸਿਆ ਕਿ ਪੁਲੀਸ ਗਸ਼ਤ ਸਬੰਧੀ ਮੱਛੀ ਮਾਰਕੀਟ ਰਾਹੋਂ ਰੋਡ ਮੌਜੂਦ ਸੀ ਕਿ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਹਰਜੋਤ ਸਿੰਘ ਉਰਫ਼ ਜੋਤ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
Advertisement
Advertisement