ਚਰਚ ’ਚ ਸਮਾਗਮ ਕਰਵਾਇਆ
07:00 AM Mar 31, 2024 IST
ਚੰਡੀਗੜ੍ਹ
Advertisement
ਇੱਥੋਂ ਦੇ ਸੈਕਟਰ-24 ਵਿਖੇ ਸਥਿਤ ਚਰਚ ਵਿੱਚ ‘ਗੁੱਡ ਫਰਾਈਡੇਅ’ ’ਤੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪਹੁੰਚੇ। ਸਮਾਗਮ ਵਿੱਚ ਅਰਨਸ ਮਸੀਹ ਨੇ ‘ਗੁੱਡ ਫਰਾਈਡੇਅ’ ਬਾਰੇ ਚਾਨਣਾ ਪਾਇਆ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਸਾਰਿਆਂ ਨੂੰ ‘ਗੁੱਡ ਫਰਾਈਡੇਅ’ ’ਤੇ ਵਧਾਈ ਦਿੱਤੀ ਅਤੇ ਸਮਾਜ ਵਿੱਚ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਕਾਮਨਾ ਕੀਤੀ। ਇਸ ਮੌਕੇ ਫਾਦਰ ਜੁਲੀਨ, ਫਾਦਰ ਜੈਮਸ, ਬ੍ਰਦਰ ਆਸ਼ੀਸ਼, ਅਮਨ ਸੈਣੀ ਤੇ ਹੋਰ ਜਣੇ ਵੀ ਮੌਜੂਦ ਰਹੇ। -ਟਨਸ
Advertisement
Advertisement