ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਠਾ ਗੁਰੂ ਵਿੱਚ ਤੀਆਂ ਸਬੰਧੀ ਸਮਾਗਮ ਕਰਵਾਇਆ

10:20 AM Sep 01, 2024 IST
ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਭਗਤਾ ਭਾਈ, 31 ਅਗਸਤ
ਨੌਜਵਾਨ ਏਕਤਾ ਕਲੱਬ ਕੋਠਾ ਗੁਰੂ ਵੱਲੋਂ ‘ਤੀਆਂ ਪਿੰਡ ਕੋਠਾ ਗੁਰੂ ਦੀਆਂ’ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਮਲਵਈ ਗਿੱਧੇ ਦੇ ਕੋਚ ਗੁਰਾਂਦਿੱਤਾ ਸਿੰਘ ਕਲਿਆਣ ਅਤੇ ਸੁੱਖੀ ਉੱਬਾ ਪੁੱਜੇ। ਮਲਵਈ ਗਿੱਧਾ ਕੋਚ ਗੁਰਾਂਦਿੱਤਾ ਸਿੰਘ ਕਲਿਆਣ ਤੇ ਸੁੱਖੀ ਉੱਬਾ ਨੇ ਕਿਹਾ ਕਿ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਣ ਦਾ ਮੰਤਵ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਤੇ ਰੀਤੀ ਰਿਵਾਜਾਂ ਤੋਂ ਜਾਣੂ ਕਰਾਉਣਾ ਹੈ। ਪ੍ਰਬੰਧਕ ਗੁਰਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਔਰਤਾਂ ਦੇ ਚਰਖਾ ਕੱਤਣ, ਲੰਬੀ ਹੇਕ ਵਾਲੇ ਗੀਤ ਤੇ ਦੋਹਿਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮਨਪ੍ਰੀਤ ਕੌਰ, ਹਰਬੰਸ ਕੌਰ, ਅਤੇ ਮਨਪ੍ਰੀਤ ਕੌਰ ਜੇਤੂ ਰਹੀਆਂ। ਰਵੀਜੋਤ ਕੌਰ ਅਤੇ ਸੁਖਜੀਤ ਕੌਰ ਨੇ ਪਹੁੰਚੇ ਮਹਿਮਾਨਾਂ ਤੇ ਜੇਤੂਆਂ ਨੂੰ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਸਾਹਿਤਕ ਮੰਚ ਭਗਤਾ ਭਾਈ ਦੇ ਜਨਰਲ ਸਕੱਤਰ ਤੇ ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਨੇ ਚਲਾਈ। ਗੁਰਵਿੰਦਰ ਸਿੰਘ ਧਨੋਆ ਨੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement