ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲਾਦੇਸ਼ ਦੇ ਸੰਸਦ ਮੈਂਬਰ ਦੀ ਹੱਤਿਆ ਲਈ ਦੋਸਤ ਨੇ ਕਰੀਬ 5 ਕਰੋੜ ਰੁਪਏ ਦੀ ‘ਸੁਪਾਰੀ’ ਦਿੱਤੀ

12:42 PM May 23, 2024 IST

ਕੋਲਕਾਤਾ, 23 ਮਈ
ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ‘ਕਤਲ’ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਦੋਸਤ ਨੇ ਹੱਤਿਆ ਲਈ ਲਗਪਗ 5 ਕਰੋੜ ਰੁਪਏ ਦਿੱਤੇ ਸਨ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਨਾਰ, ਜੋ 13 ਮਈ ਤੋਂ ਕੋਲਕਾਤਾ ਵਿੱਚ ਲਾਪਤਾ ਸੀ, ਦੀ ‘ਹੱਤਿਆ’ ਕੀਤੀ ਗਈ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੱਛਮੀ ਬੰਗਾਲ ਪੁਲੀਸ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਰਾਜ ਸੀਆਈਡੀ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਯੋਜਨਾਬੱਧ ਕਤਲ ਸੀ। ਇਸ ਲਈ ਕਰੀਬ 5 ਕਰੋੜ ਰੁਪਏ ਸੰਸਦ ਦੇ ਪੁਰਾਣੇ ਦੋਸਤ ਨੇ ਉਸ ਨੂੰ ਮਾਰਨ ਲਈ ਅਦਾ ਕੀਤੇ ਸਨ। ਅਵਾਮੀ ਲੀਗ ਦੇ ਸੰਸਦ ਮੈਂਬਰ ਦਾ ਦੋਸਤ ਅਮਰੀਕਾ ਦਾ ਨਾਗਰਿਕ ਹੈ ਅਤੇ ਕੋਲਕਾਤਾ ਵਿੱਚ ਫਲੈਟ ਦਾ ਮਾਲਕ ਹੈ। ਅਨਾਰ ਦੀ ਹਾਲੇ ਤੱਕ ਲਾਸ਼ ਨਹੀਂ ਮਿਲੀ। ਲਾਪਤਾ ਸੰਸਦ ਮੈਂਬਰ, ਜੋ ਕਥਿਤ ਤੌਰ 'ਤੇ ਡਾਕਟਰੀ ਇਲਾਜ ਕਰਵਾਉਣ ਲਈ 12 ਮਈ ਨੂੰ ਕੋਲਕਾਤਾ ਪਹੁੰਚਿਆ ਸੀ, ਦੀ ਭਾਲ ਛੇ ਦਿਨ ਬਾਅਦ ਸ਼ੁਰੂ ਹੋਈ, ਜਦੋਂ ਉੱਤਰੀ ਕੋਲਕਾਤਾ ਦੇ ਬਾਰਾਨਗਰ ਦੇ ਵਸਨੀਕ ਅਤੇ ਬੰਗਲਾਦੇਸ਼ੀ ਰਾਜਨੇਤਾ ਦੇ ਜਾਣਕਾਰ ਗੋਪਾਲ ਬਿਸਵਾਸ ਨੇ ਸਥਾਨਕ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

Advertisement

Advertisement
Advertisement