ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਾ ਆਗੂ ਮੋਈਦ ਖ਼ਾਨ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

10:03 PM Oct 03, 2024 IST

ਅਯੁੱਧਿਆ, 3 ਅਕਤੂਬਰ

Advertisement

ਸਮਾਜਵਾਦੀ ਪਾਰਟੀ ਦੇ ਆਗੂ ਮੋਈਦ ਖ਼ਾਨ ਜੋ ਪਹਿਲਾਂ ਹੀ ਜਬਰ-ਜਨਾਹ ਕੇਸ ’ਚ ਮੁਲਜ਼ਮ ਹੈ, ਖ਼ਿਲਾਫ਼ ਬੈਂਕ ਨੂੰ ਗਲਤ ਜਾਣਕਾਰੀ ਦੇ ਕੇ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੰਜਾਬ ਨੈਸ਼ਨਲ ਬੈਂਕ ਜਿਸ ਦੀ ਇੱਕ ਸ਼ਾਖਾ ਮੋਈਦ ਖ਼ਾਨ ਦੀ ਇੱਕ ਇਮਾਰਤ (ਜਿਹੜੀ ਹੁਣ ਢਾਹੀ ਜਾ ਚੁੱਕੀ ਹੈ) ਵਿੱਚ ਸੀ, ਦੇ ਮੈਨੇਜਰ ਨੇ ਉਸ ’ਤੇ ਬੈਂਕ ਨੂੰ ਹਾਲ ਅਤੇ ਕਮਰਾ ਕਿਰਾਏ ’ਤੇ ਦੇਣ ਲਈ ਗਲਤ ਪਲਾਟ ਨੰਬਰ ਦੇਣ ਦਾ ਦੋਸ਼ ਲਾਉਂਦਿਆਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਬਰਾਂਚ ਮੈਨੇਜਰਰ ਸ੍ਰੀਪ੍ਰਕਾਸ਼ ਨੇ ਪੁਲੀਸ ਕੋਲ ਸ਼ਿਕਾਇਤ ’ਚ ਦਾਅਵਾ ਕੀਤਾ, ‘‘ਬੈਂਕ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਮਿਲਣ ਮਗਰੋਂ ਇਸ ਬਾਰੇ ਪਤਾ ਲੱਗਿਆ, ਜਿਸ ਕਾਰਨ ਨੂੰ ਪੰਜਾਬ ਨੈਸ਼ਨਲ ਬੈਂਕ ਨੂੰ ਜਗ੍ਹਾ ਤਬਦੀਲ ਕਰਨ ਸਮੇਂ ਨੁਕਸਾਨ ਝੱਲਣਾ ਪਿਆ। ਏਸੀਪੀ (ਸ਼ਹਿਰੀ) ਮਧੂਵਨ ਕੁਮਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਰਾ ਕਲੰਦਰ ਥਾਣੇ ’ਚ ਐੱਫਆਈਆਰ ਦਰਜ ਕੀਤੀ ਗਈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Advertisement