ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਸੀਓ ਵਾਰਤਾ ਲਈ ਚਾਰ ਮੈਂਬਰੀ ਭਾਰਤੀ ਵਫ਼ਦ ਪਾਕਿ ਪੁੱਜਾ

08:05 AM Oct 14, 2024 IST

ਇਸਲਾਮਾਬਾਦ, 13 ਅਕਤੂਬਰ
ਸ਼ੰਘਾਈ ਸਹਿਯੋਗ ਜਥੇਬੰਦੀ (ਐੱਸਸੀਓ) ਸਿਖਰ ਵਾਰਤਾ ਲਈ ਚਾਰ ਮੈਂਬਰੀ ਭਾਰਤੀ ਵਫ਼ਦ ਪਾਕਿਸਤਾਨ ਪਹੁੰਚ ਗਿਆ ਹੈ। ਇਸ ਦੌਰਾਨ ਹੋਰ ਵਿਦੇਸ਼ੀ ਡੈਲੀਗੇਸ਼ਨ ਵੀ ਇਸਲਾਮਾਬਾਦ ਪੁੱਜਣੇ ਸ਼ੁਰੂ ਹੋ ਗਏ ਹਨ। ਸਿਖਰ ਸੰਮੇਲਨ ਦੌਰਾਨ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਕੌਮੀ ਰਾਜਧਾਨੀ ਵਿਚ ਫੌਜ ਦੀ ਤਾਇਨਾਤੀ ਦੇ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਰੂਸ ਦਾ 76 ਮੈਂਬਰੀ ਵਫ਼ਦ ਤੇ ਐੱਸਸੀਓ ਦੇ ਸੱਤ ਨੁਮਾਇੰਦੇ ਪਾਕਿਸਤਾਨ ਪਹੁੰਚ ਗਏ ਹਨ। ਜੀਓ ਨਿਊਜ਼ ਨੇ ਹਵਾਈ ਅੱਡੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਦਾ ਚਾਰ ਮੈਂਬਰੀ ਅਧਿਕਾਰਤ ਵਫ਼ਦ ਵੀ ਇਸਲਾਮਾਬਾਦ ਪੁੱਜ ਗਿਆ ਹੈ। ਇਸੇ ਤਰ੍ਹਾਂ ਚੀਨ ਦੇ 15 ਮੈਂਬਰੀ ਵਫ਼ਦ, ਕਿਰਗਿਜ਼ਸਤਾਨ ਦਾ ਚਾਰ ਮੈਂਬਰੀ ਵਫ਼ਦ ਤੇ ਇਰਾਨ ਦਾ ਦੋ ਮੈਂਬਰੀ ਡੈਲੀਗੇਸ਼ਨ ਵੀ ਪਹੁੰਚ ਗਿਆ ਹੈ। ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦੀ 23ਵੀਂ ਬੈਠਕ 15 ਤੇ 16 ਅਕਤੂਬਰ ਨੂੰ ਇਸਲਾਮਾਬਾਦ ਵਿਚ ਹੋਣੀ ਹੈ, ਜਿਸ ਲਈ ਅਥਾਰਿਟੀਜ਼ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਇਸਲਾਮਾਬਾਦ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਨਾਸਿਰ ਅਲੀ ਰਿਜ਼ਵੀ ਨੇ ਕਿਹਾ ਕਿ ਸੰਘੀ ਰਾਜਧਾਨੀ ਵਿਚ ਇਸ ਅਹਿਮ ਸਿਖਰ ਵਾਰਤਾ ਲਈ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਆਗੂਆਂ, ਵਫ਼ਦਾਂ ਤੇ ਮਹਿਮਾਨਾਂ ਦੀ ਸੁਰੱਖਿਆ ਲਈ ਹੋਟਲਾਂ ਤੇ ਹੋਰ ਥਾਵਾਂ ’ਤੇ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ। ਰਿਜ਼ਵੀ ਨੇ ਕਿਹਾ ਕਿ ਪਾਕਿਸਤਾਨ ਫੌਜ, ਇੰਟੈਲੀਜੈਂਸ ਏਜੰਸੀਆਂ, ਫਰੰਟੀਅਰ ਕੋਰ ਤੇ ਰੇਂਜਰਜ਼ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਪੁਲੀਸ ਫੋਰਸ ਦੇ 9000 ਤੋਂ ਵੱਧ ਜਵਾਨ ਤਾਇਨਾਤ ਰਹਿਣਗੇ। ਅਧਿਕਾਰਤ ਬਿਆਨ ਮੁਤਾਬਕ ਐੱਸਸੀਓ ਸਿਖਰ ਵਾਰਤਾ ਵਿਚ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ, ਰੂਸੀ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੂਸਤੀਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸਣੇ ਹੋਰ ਸੀਨੀਅਰ ਖੇਤਰੀ ਅਧਿਕਾਰੀ ਸ਼ਾਮਲ ਹੋਣਗੇ। -ਪੀਟੀਆਈ

Advertisement

Advertisement