For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਫੁਟਬਾਲ ਟੂਰਨਾਮੈਂਟ ਕਰਵਾਇਆ

09:52 AM Feb 26, 2024 IST
ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਫੁਟਬਾਲ ਟੂਰਨਾਮੈਂਟ ਕਰਵਾਇਆ
ਟੂਰਨਾਮੈਂਟ ਦੌਰਾਨ ਫੁਟਬਾਲ ਖਿਡਾਰੀਆਂ ਨਾਲ ਪ੍ਰਬੰਧਕ ਤੇ ਮੁੱਖ ਮਹਿਮਾਨ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 25 ਫਰਵਰੀ
ਪਿੰਡ ਸੈਦੋ ਨੌਸ਼ਿਹਰਾ ਵਿੱਚ ਸ਼ਹੀਦ ਜੈਪਾਲ, ਸ਼ਹੀਦ ਜਤਿੰਦਰ ਸਿੰਘ ਤੇ ਸ਼ਹੀਦ ਡਿੰਪਲ ਕੁਮਾਰ ਦੀ ਯਾਦ ਵਿੱਚ ਪੰਜ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਸੰਧਵਾਲ ਦੀ ਟੀਮ ਪਹਿਲੇ, ਸੈਦੋ ਨੌਸ਼ਹਿਰਾ ਦੀ ਟੀਮ ਦੂਜੇ ਅਤੇ ਅਸਫਪੁਰ ਬਡਾਲੀਆਂ ਦੀ ਟੀਮ ਤੀਜੇ ਸਥਾਨ ’ਤੇ ਰਹੀ, ਜਿਸ ਨੂੰ ਪ੍ਰਬੰਧਕਾਂ ਵਲੋਂ ਟਰਾਫੀ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ 24 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਹਵਲਦਾਰ ਸੰਜੀਵ ਕੁਮਾਰ, ਹਵਲਦਾਰ ਕੁਲਵੀਰ ਸਿੰਘ, ਕੁਲਵੰਤ ਸਿੰਘ ਸੇਵਨ ਸਿੱਖ, ਸੂਬੇਦਾਰ ਟਹਿਲ ਸਿੰਘ, ਏਐਸਆਈ ਕੁਲਦੀਪ ਸਿੰਘ (ਸੀਆਰਪੀਐਫ), ਅਸ਼ੋਕ ਕੁਮਾਰ ਫੌਜੀ, ਦਲਜੀਤ ਸਿੰਘ ਪੀਪੀ, ਜਰਨੈਲ ਸਿੰਘ, ਭੀਮ ਫੌਜੀ ਤੇ ਸੰਜੀਵ ਕੁਮਾਰ ਫੌਜੀ ਸੈਦੋ ਆਦਿ ਨੇ ਸਾਂਝੇ ਤੌਰ ‘ਤੇ ਕੀਤਾ।
ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੰਧਵਾਲ ਦੀ ਟੀਮ ਪਹਿਲੇ, ਸੈਦੋ ਨੌਸ਼ਿਹਰਾ ਦੀ ਟੀਮ ਦੂਜੇ ਅਤੇ ਅਸਫਪੁਰ ਬਡਾਲੀਆਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਟੂਰਨਾਮੈਂਟ ਵਿੱਚ 1600 ਮੀਟਰ ਦੌੜ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚੋਂ ਪ੍ਰਿੰਸ ਗੋਦਾ ਵਜ਼ੀਰਾਂ ਪਹਿਲੇ ਸਥਾਨ ਤੇ ਰਮਨ ਭਵਨਾਲ ਦੂਜੇ ਅਤੇ ਦੀਪੂ ਸੈਦੋ ਨੌਸ਼ਹਿਰਾ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਪਿੰਡ ਦੇ ਨੌਜਵਾਨ ਕਿਸਾਨ ਆਗੂ ਧਰਮਿੰਦਰ ਸਿੰਘ ਮੁਕੇਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇ।

Advertisement

Advertisement
Author Image

Advertisement
Advertisement
×