ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜ ਮੈਂਬਰੀ ਮਾਹਿਰਾਂ ਦੀ ਟੀਮ ਵਾਇਨਾਡ ਦਾ ਕਰੇਗੀ ਦੌਰਾ

12:49 PM Aug 13, 2024 IST
ਵਾਇਨਾਡ ’ਚ ਥਲ ਸੈਨਾ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ 8 ਅਗਸਤ ਨੂੰ ਪੀਟੀਆਈ ਵੱਲੋਂ ਲਈ ਗਈ ਤਸਵੀਰ।

ਵਾਇਨਾਡ (ਕੇਰਲ), 13 ਅਗਸਤ
ਪੰਜ ਮੈਂਬਰੀ ਮਾਹਿਰਾਂ ਦੀ ਟੀਮ ਮੰਗਲਵਾਰ ਨੂੰ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਦਾ ਦੌਰਾ ਕਰੇਗੀ। ਇਹ ਟੀਮ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰੇਗੀ। ਜ਼ਮੀਨ ਖਿਸਕਣ ਕਾਰਨ ਇਥੇ ਹੋਈ ਤਬਾਹੀ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੀ ਅਗਵਾਈ ਨੈਸ਼ਨਲ ਸੈਂਟਰ ਫਾਰ ਜੀਓਸਾਇੰਸ ਦੇ ਸੀਨੀਅਰ ਵਿਗਿਆਨੀ ਜੌਹਨ ਮਥਾਈ ਕਰਨਗੇ ਜਿਸ ਨੂੰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੁਆਰਾ ਵਾਇਨਾਡ ਵਿੱਚ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਨਿਰੀਖਣ ਕਰਨ ਤੋਂ ਬਾਅਦ ਮਾਹਿਰਾਂ ਦੀ ਟੀਮ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। -ਪੀਟੀਆਈ

Advertisement

Advertisement
Advertisement