For the best experience, open
https://m.punjabitribuneonline.com
on your mobile browser.
Advertisement

ਟਾਂਗਰੀ ਦਰਿਆ ਨੇੜੇ ਲਗਾਇਆ ਪੱਕਾ ਮੋਰਚਾ ਚੁੱਕਿਆ

08:47 AM Mar 21, 2024 IST
ਟਾਂਗਰੀ ਦਰਿਆ ਨੇੜੇ ਲਗਾਇਆ ਪੱਕਾ ਮੋਰਚਾ ਚੁੱਕਿਆ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਮਾਰਚ
ਪੰਜਾਬ ਦੇ ਕਿਸਾਨਾਂ ਨੇ ਪੰਜਾਬ-ਹਰਿਆਣਾ ਹੱਦ ’ਤੇ ਟਾਂਗਰੀ ਦਰਿਆ ਦੇ ਪੁਲ ਨੇੜੇ ਲਾਇਆ ਪੱਕਾ ਮੋਰਚਾ ਚੁੱਕ ਲਿਆ ਹੈ। ਕਿਸਾਨਾਂ ਵੱਲੋਂ ਦਿੱਲੀ ਕੂਚ ਦੌਰਾਨ ਹਰਿਆਣਾ ਪੁਲੀਸ ਵੱਲੋਂ ਰੋਕਣ ਲਈ ਲਾਏ ਗਏ ਪੱਕੇ ਬੈਰੀਕੇਡ ਕਾਰਨ ਪੰਜਾਬ ਦੇ ਕਿਸਾਨ ਇਸ ਨਾਕੇ ਤੋਂ ਅੱਗੇ ਨਹੀਂ ਜਾ ਸਕੇ ਸਨ। ਉਨ੍ਹਾਂ ਮਾਰਕੰਡਾ ਦਰਿਆ ਦੇ ਪੁਲ ਨੇੜਲੇ ਪਿੰਡਾਂ ਦੇ ਕਿਸਾਨਾਂ ਦੀ ਮੰਗ ’ਤੇ ਪੱਕਾ ਮੋਰਚਾ ਲਗਾਇਆ ਸੀ। ਇਹ ਮੋਰਚਾ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਅਤੇ ਐੱਸਕੇਐਮ ਦੇ ਮੈਂਬਰ ਬੂਟਾ ਸਿੰਘ ਸ਼ਾਦੀਪੁਰ, ਸੁਖਵਿੰਦਰ ਸਿੰਘ ਲਾਲੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਦਰਸ਼ਨ ਪਾਲ), ਗੁਰਦੀਪ ਸਿੰਘ ਦੇਵੀਨਗਰ ਅਤੇ ਕਮੇਟੀ ਮੈਂਬਰ ਜਗਜੀਵਨ ਸਿੰਘ ਦੇਵੀਨਗਰ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਜਗਮੀਤ ਸਿੰਘ ਆਦਿ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਦੂਜੇ ਪਾਸ ਹਰਿਆਣਾ ਪੁਲੀਸ ਵੱਲੋਂ ਪੱਕੇ ਬੈਰੀਕੈਡ ਲਾਏ ਹੋਏ ਸਨ। ਇਸ ਕਾਰਨ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ’ਤੇ ਆਵਾਜਾਈ ਬੰਦ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਸਨ। ਪੱਕੇ ਮੋਰਚੇ ਨੇੜਲੇ ਹਰਿਆਣਾ ਦੇ ਪਿੰਡਾਂ ਦੇ ਲੋਕਾਂ ਦੀ ਬੇਨਤੀ ’ਤੇ ਕਿਸਾਨਾਂ ਨੇ ਆਪਣਾ 31 ਦਿਨ ਪੁਰਾਣਾ ਪੱਕਾ ਮੋਰਚਾ ਬੀਤੇ ਦਿਨ ਹਟਾ ਲਿਆ। ਹਰਿਆਣਾ ਵਾਸੀਆਂ ਨੇ ਮੰਗ ਕੀਤੀ ਸੀ ਕਿ ਇੱਕ ਤਾਂ ਕਣਕ ਦਾ ਸੀਜ਼ਨ ਜਲਦੀ ਆ ਰਿਹਾ ਹੈ ਅਤੇ ਦੂਜਾ ਪਿਹੋਵਾ ਦਾ ਸਾਲਾਨਾ ਮੇਲਾ ਵੀ ਆ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਜੇ ਉਹ ਟਰੈਕਟਰ-ਟਰਾਲੀਆਂ ਪਿੱਛੇ ਹਟਾ ਲੈਣ ਤਾਂ ਉਹ ਹਰਿਆਣਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਪੁਲੀਸ ਦਾ ਪੱਕਾ ਨਾਕਾ ਵੀ ਚੁਕਵਾ ਦੇਣਗੇ। ਹਰਿਆਣਾ ਦੇ ਪੰਚਾਂ ਸਰਪੰਚਾਂ ਦੀ ਗੱਲ ਮੰਨ ਕੇ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਹਟਾ ਲਏ ਅਤੇ ਘਰਾਂ ਨੂੰ ਚਲੇ ਗਏ।

Advertisement

Advertisement
Author Image

joginder kumar

View all posts

Advertisement
Advertisement
×