For the best experience, open
https://m.punjabitribuneonline.com
on your mobile browser.
Advertisement

ਨਰੇਲਾ ਤੇ ਸੁਲਤਾਨਪੁਰੀ ਮਾਜਰਾ ਦੀਆਂ ਦੋ ਇਮਾਰਤਾਂ ’ਚ ਅੱਗ ਲੱਗੀ

08:06 AM Jan 10, 2024 IST
ਨਰੇਲਾ ਤੇ ਸੁਲਤਾਨਪੁਰੀ ਮਾਜਰਾ ਦੀਆਂ ਦੋ ਇਮਾਰਤਾਂ ’ਚ ਅੱਗ ਲੱਗੀ
ਨਰੇਲਾ ਇਲਾਕੇ ਦੀ ਇੱਕ ਫੈਕਟਰੀ ਵਿੱਚੋਂ ਨਿਕਲਦਾ ਹੋਇਆ ਧੂੰਆਂ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਅੱਗ ਦੀਆਂ ਦੋ ਘਟਨਾਵਾਂ ਵਾਪਰੀਆਂ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹਾਲਾਂਕਿ ਕਾਫੀ ਵਿੱਤੀ ਨੁਕਸਾਨ ਹੋਇਆ ਹੈ। ਦਿੱਲੀ ਫਾਇਰ ਸਰਵਿਸ ਵੱਲੋਂ ਦੱਸਿਆ ਗਿਆ ਉੱਤਰੀ ਦਿੱਲੀ ਦੇ ਨਰੇੇਲਾ ਦੇ ਸਨਅਤੀ ਖੇਤਰ ’ਚ ਸਵੇਰੇ ਅੱਗ ਲੱਗਣ ਦੀ ਸੂਚਨਾ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੂੰ ਮਿਲੀ ਤਾਂ 6 ਅੱਗ ਬੁਝਾਊ ਇੰਜਣ ਘਟਨਾ ਸਥਾਨ ’ਤੇ ਭੇਜੇ ਗਏ। ਅੱਗ ਦੀਆਂ ਲਪਟਾਂ ਦੂਰ ਤੋਂ ਦੇਖੀਆਂ ਜਾ ਸਕਦੀਆਂ ਸਨ, ਜਿਸ ’ਤੇ ਅਮਲੇ ਨੇ ਕਾਫੀ ਮੁਸ਼ੱਕਤ ਮਗਰੋਂ ਕਾਬੂ ਪਾਇਆ। ਅੱਗ ਲੱਗਣ ਦੀ ਦੂਜੀ ਘਟਨਾ ਉਤਰ ਪੂਰਬੀ ਦਿੱਲੀ ਦੇ ਸੁਲਤਾਨਪੁਰੀ ਮਾਜਰਾ ਇਲਾਕੇ ਵਿੱਚ ਵਾਪਰੀ। ਅੱਗ ਦੇ ਲੱਗਣ ਦੀ ਇਸ ਘਟਨਾ ਦੀ ਸੂਚਨਾ 2.15 ਵਜੇ ਮਿਲੀ ਤੇ 3 ਇੰਜਣਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਦੋਨਾਂ ਘਟਨਾਵਾਂ ’ਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਸੀ।

Advertisement

ਪਾਠਕ ਨੇ ਰਜਿੰਦਰ ਨਗਰ ’ਚ ਅੱਗ ਪੀੜਤਾਂ ਦੀ ਮਦਦ ਕੀਤੀ

ਨਵੀਂ ਦਿੱਲੀ: ਦਿੱਲੀ ਦੇ ਰਾਜਿੰਦਰ ਨਗਰ ਦੀ ਲੋਹਾ ਮੰਡੀ ਨੇਪਾਲੀ ਪਾਰਕ ਵਿੱਚ ਲੰਘੀ ਰਾਤ ਅੱਗ ਲੱਗਣ ਨਾਲ ਉੱਥੇ ਰਹਿੰਦੇ ਲੋਕਾਂ ਦੀਆਂ ਝੁੱਗੀਆਂ ਨੂੰ ਤਬਾਹ ਹੋ ਗਈਆਂ, ਜਿਨ੍ਹਾਂ ਦੀ ਵਿਧਾਇਕ ਦੁਰਗੇਸ਼ ਪਾਠਕ ਨੇ ਮਦਦ ਕੀਤੀ ਹੈ। ਜਾਣਕਾਰੀ ਮੁਤਾਬਕ ਲੋਹਾ ਮੰਡੀ ਨੇਪਾਲੀ ਪਾਰਕ ਵਿੱਚ ਅੱਗ ਲੱਗਣ ਝੁੱਗੀਆਂ ਸੜਨ ਦੀ ਖ਼ਬਰ ਜਿਵੇਂ ਹੀ ਵਿਧਾਇਕ ਦੁਰਗੇਸ਼ ਪਾਠਕ ਤੱਕ ਪਹੁੰਚੀ ਤਾਂ ਉਹ ਅੱਧੀ ਰਾਤ ਨੂੰ ਆਪਣੇ ਵਰਕਰ ਸਾਥੀਆਂ ਅਤੇ ਫਾਇਰ ਬ੍ਰਿਗੇਡ ਸਮੇਤ ਮੌਕੇ ’ਤੇ ਪਹੁੰਚ ਗਏ| ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਦੁਰਗੇਸ਼ ਪਾਠਕ ਨੇ ਸਾਰੇ ਪੀੜਤਾਂ ਲਈ ਭੋਜਨ, ਵਾਟਰਪਰੂਫ ਟੈਂਟ, ਸੌਣ ਲਈ ਗੱਦੇ, ਰਜਾਈਆਂ, ਪਾਣੀ ਆਦਿ ਦਾ ਪ੍ਰਬੰਧ ਕੀਤਾ। ਅੱਜ ਦੂਜੇ ਦਿਨ ਵੀ ‘ਆਪ’ ਆਗੂ ਨੇ ਪੀੜਤਾਂ ਦੀ ਮਦਦ ਕੀਤੀ ਜਿੱਥੇ ਝੁੱਗੀਆਂ ਮੁੜ ਬਣਾਈਆਂ ਜਾ ਰਹੀਆਂ ਹਨ। ਵਿਧਾਇਕ ਨੇ ਕਿਹਾ ਕਿ ਜਦੋਂ ਤੱਕ ਝੁੱਗੀ-ਝੌਂਪੜੀਆਂ ਤਿਆਰ ਨਹੀਂ ਹੋ ਜਾਂਦੀਆਂ, ਉਦੋਂ ਤੱਕ ਪੀੜਤਾਂ ਨੂੰ ਤਿੰਨ ਵਕਤ ਦਾ ਭੋਜਨ, ਵਾਟਰਪਰੂਫ ਟੈਂਟ, ਗੱਦੇ, ਰਜਾਈਆਂ, ਪਾਣੀ ਆਦਿ ਮਿਲਦਾ ਰਹੇਗਾ। ਪੀੜਤਾਂ ਨੇ ਅਜਿਹੇ ਔਖੇ ਸਮੇਂ ’ਚ ਮਦਦ ਲਈ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ ਹੈ।

Advertisement

Advertisement
Author Image

joginder kumar

View all posts

Advertisement