For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਦੇ ਦੋ ਬੀੜਾਂ ਵਿੱਚ ਅੱਗ ਲੱਗੀ

06:45 AM May 05, 2024 IST
ਡੇਰਾਬੱਸੀ ਦੇ ਦੋ ਬੀੜਾਂ ਵਿੱਚ ਅੱਗ ਲੱਗੀ
ਡੇਰਾਬੱਸੀ ਨੇੜਲੇ ਬੀੜ ਵਿੱਚ ਲੱਗੀ ਹੋਈ ਅੱਗ।
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 4 ਮਈ
ਸ਼ਹਿਰ ਵਿੱਚ ਸੁਖਮਨੀ ਡੈਂਟਲ ਕਾਲਜ ਨਾਲ ਸਥਿਤ ਬੀੜ ਅਤੇ ਈਸਾਪੁਰ ਰੋਡ ’ਤੇ ਸਥਿਤ ਹਲਟਲ ਵਾਲੇ ਬਾਗ਼ ਬੀੜ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਦੋਵੇਂ ਥਾਵਾਂ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਦੁਪਹਿਰ ਤਿੰਨ ਵਜੇ ਸ਼ੁਰੂ ਹੋਈ ਅੱਗ ਖ਼ਬਰ ਲਿਖੇ ਜਾਣ ਤੱਕ ਤਕਰੀਬਨ ਤਿੰਨ ਘੰਟੇ ਬਾਅਦ ਵੀ ਕਾਬੂ ਵਿੱਚ ਨਹੀਂ ਆਈ ਸੀ ਅਤੇ ਲਗਾਤਾਰ ਵਧਦੀ ਜਾ ਰਹੀ ਸੀ। ਅੱਗ ਲੱਗਣ ਕਾਰਨ ਨੇੜਲੇ ਰਿਹਾਇਸ਼ੀ ਖੇਤਰ ਦੇ ਵਸਨੀਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਬੀੜ ਵਿੱਚ ਦਰੱਖ਼ਤ ਜ਼ਿਆਦਾ ਲੱਗੇ ਹੋਣ ਕਾਰਨ ਅੰਦਰ ਵੜਨ ਲਈ ਰਾਹ ਨਹੀਂ ਸੀ ਮਿਲ ਰਿਹਾ ਜਿਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ੱਕਤ ਕਰਨੀ ਪੈ ਰਹੀ ਸੀ।
ਫਾਇਰ ਅਫ਼ਸਰ ਜਸਵੰਤ ਸਿੰਘ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

ਦੋ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ

ਮੋਰਿੰਡਾ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਡੂਮਛੇੜੀ ਅਤੇ ਚਲਾਕੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਿਸਾਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਤੇ ਹੋਰਾਂ ਨੇ ਦੱਸਿਆ ਕਿ ਪਾਵਰਕੌਮ ਨੇ ਅੱਜ ਤੋਂ ਦਿਨ ਵਿੱਚ ਟਿਊਬਵੈਲਾਂ ਦੀ ਬਿਜਲੀ ਸਪਲਾਈ 9 ਤੋਂ 5 ਤੱਕ ਦੇਣੀ ਸ਼ੁਰੂ ਕੀਤੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਅੱਗ ਲੱਗੀ ਹੈ। ਸ੍ਰੀ ਚਲਾਕੀ ਨੇ ਦੱਸਿਆ ਕਿ ਅੱਗ ਡੂਮਛੇੜੀ ਦੇ ਖੇਤਾਂ ’ਚੋਂ ਹੁੰਦੀ ਹੋਈ ਰੇਲਵੇ ਲਾਈਨ ਤੱਕ ਪਹੁੰਚ ਗਈ। ਇਸੇ ਤਰ੍ਹਾਂ ਪਿੰਡ ਚਲਾਕੀ ਨੇੜਲੇ ਖੇਤਾਂ ਵਿੱਚ ਅੱਗ ਲੱਗਣ ਉਪਰੰਤ ਸ਼ਾਹਪੁਰ, ਬਹਿਬਲਪੁਰ ਆਦਿ ਪਿੰਡਾਂ ’ਚ ਹੁੰਦੀ ਹੋਈ ਰੇਲਵੇ ਲਾਈਨ ਤੱਕ ਪਹੁੰਚ ਗਈ। ਮੋਰਿੰਡਾ ਤੋਂ ਸਰਹਿੰਦ ਨੂੰ ਜਾਣ ਵਾਲੀ ਯਾਤਰੂ ਰੇਲ ਗੱਡੀ ਦੇ ਡਰਾਈਵਰ ਨੇ ਅੱਗ ਤੇ ਧੂੰਆਂ ਦੇਖ ਕੇ ਗੱਡੀ ਨੂੰ ਦੂਰ ਹੀ ਰੋਕ ਲਿਆ ਸੀ।

Advertisement
Author Image

Advertisement
Advertisement
×