For the best experience, open
https://m.punjabitribuneonline.com
on your mobile browser.
Advertisement

ਧਾਗਾ ਫੈਕਟਰੀ ਵਿੱਚ ਅੱਗ ਲੱਗੀ

08:00 AM Mar 30, 2024 IST
ਧਾਗਾ ਫੈਕਟਰੀ ਵਿੱਚ ਅੱਗ ਲੱਗੀ
ਅੱਗ ਲੱਗਣ ਕਾਰਨ ਫੈਕਟਰੀ ’ਚ ਨੁਕਸਾਨਿਆ ਗਿਆ ਸਾਮਾਨ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਮਾਰਚ
ਇੱਥੇ ਕੁਹਾੜਾ ਰੋਡ ’ਤੇ ਸਥਿਤ ਪਿੰਡ ਕੂੰਮ ਖੁਰਦ ਵਿੱਚ ਅੱਜ ਤੜਕੇ ਧਾਗਾ ਫੈਕਟਰੀ ਵਿੰਨੀਗ ਇੰਡਸਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਨਾਲ ਭਾਰੀ ਆਰਥਿਕ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਹਾਦਸੇ ਸਬੰਧੀ ਮਿੱਲ ਮਾਲਕ ਕੁਨਾਲ ਅਰੋੜਾ ਤੇ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਮਿੱਲ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਗੁਦਾਮ ’ਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਜਦੋਂ ਗੁਦਾਮ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ। ਇਸ ਅੱਗ ਲੱਗਣ ’ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਲੁਧਿਆਣਾ, ਸਮਰਾਲਾ, ਦੋਰਾਹਾ ਤੇ ਖੰਨਾ ਤੋਂ ਕਰੀਬ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਤੇ ਲੱਗੀਆਂ ਰਹੀਆਂ ਜਿਨ੍ਹਾਂ ਬੜੀ ਮੁਸ਼ੱਕਤ ਨਾਲ ਇਸ ਉੱਪਰ ਕਾਬੂ ਪਾਇਆ। ਫੈਕਟਰੀ ਮਾਲਕਾਂ ਅਨੁਸਾਰ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਆਰਥਿਕ ਨੁਕਸਾਨ ਜ਼ਰੂਰ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਮਿੱਲ ਵਿਚ ਪਿਆ ਧਾਗਾ, ਰੂੁੰ ਦੀਆਂ ਗੱਠਾਂ ਅਤੇ ਗੁਦਾਮ ਦਾ ਸ਼ੈੱਡ ਬੁਰੀ ਤਰ੍ਹਾਂ ਨੁਕਸਾਨੇ ਗਏ। ਮੁੱਢਲੀ ਜਾਂਚ ਦੌਰਾਨ ਲੱਗ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸ਼ਰਕਟ ਕਾਰਨ ਵਾਪਰਿਆ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਅਜੇ ਅੱਗ ਲੱਗਣ ਨਾਲ ਜੋ ਨੁਕਸਾਨ ਹੋਇਆ ਹੈ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਇਹ ਵੱਡਾ ਆਰਥਿਕ ਘਾਟਾ ਹੈ।

Advertisement

Advertisement
Author Image

joginder kumar

View all posts

Advertisement
Advertisement
×