ਗੁਦਾਮ ਵਿੱਚ ਅੱਗ ਲੱਗੀ
07:16 AM Mar 28, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 27 ਮਾਰਚ
ਇੱਥੇ ਤੜਕਸਾਰ ਕਰੀਬ 4 ਵਜੇ ਭਵਾਨੀਗੜ੍ਹ ਸੜਕ ’ਤੇ ਸਥਿਤ ਇੱਕ ਗੁਦਾਮ ’ਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਗੁਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬਿਗ੍ਰੇਡ ਕਾਮਿਆਂ ਨੇ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਦਾਮ ਮਾਲਕ ਤਰੁਣ ਨੇ ਦੱਸਿਆ ਕਿ ਸਵੇਰੇ 4 ਵਜੇ ਉਨ੍ਹਾਂ ਨੂੰ ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਗੁਦਾਮ ਵਿੱਚ ਅੱਗ ਲੱਗ ਗਈ ਹੈ। ਉਨ੍ਹਾਂ ਗੁਦਾਮ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬਿਗ੍ਰੇਡ ਸਟੇਸ਼ਨ ’ਤੇ ਸੂਚਨਾ ਦਿੱਤੀ ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਗੁਦਾਮ ਵਿੱਚ ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਲੱਗਿਆ ਹੋਇਆ ਤੇ ਨਾ ਹੀ ਕੋਈ ਬਿਜਲੀ ਦੀ ਤਾਰ ਨੇੜਿਓਂ ਲੰਘਦੀ ਹੈ। ਉਨ੍ਹਾਂ ਇਹ ਅੱਗ ਕਿਸੇ ਵੱਲੋਂ ਲਾਈ ਹੋਣ ਦੀ ਸ਼ੰਕਾ ਜ਼ਾਹਰ ਕੀਤੀ।
Advertisement
Advertisement
Advertisement