For the best experience, open
https://m.punjabitribuneonline.com
on your mobile browser.
Advertisement

ਗੁਦਾਮ ਵਿੱਚ ਰੂੰ ਨੂੰ ਅੱਗ ਲੱਗੀ

07:01 AM Mar 15, 2024 IST
ਗੁਦਾਮ ਵਿੱਚ ਰੂੰ ਨੂੰ ਅੱਗ ਲੱਗੀ
ਰੂੰ ਦੇ ਗੁਦਾਮ ’ਚ ਲੱਗੀ ਅੱਗ ’ਚੋਂ ਉੱਠ ਰਹੀਆਂ ਲਾਟਾਂ।
Advertisement

ਸੁਭਾਸ਼ ਚੰਦਰ
ਸਮਾਣਾ, 14 ਮਾਰਚ
ਸਥਾਨਕ ਬੱਸ ਸਟੈਂਡ ਨੇੜੇ ਮਾਜਰੀ ਰੋਡ ’ਤੇ ਸਥਿਤ ਵੇਸਟ ਕਾਟਨ ਨੂੰ ਸਾਫ ਕਰਨ ਵਾਲੀ ਫੈਕਟਰੀ ਦੇ ਗੁਦਾਮ ਵਿੱਚ ਵੀਰਵਾਰ ਸਵੇਰੇ ਅੱਗ ਲੱਗ ਜਾਣ ਨਾਲ ਭਾਰੀ ਨੁਕਸਾਨ ਹੋ ਗਿਆ। ਸੂਚਨਾ ਦਿੱਤੇ ਜਾਣ ’ਤੇ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਸਿਟੀ ਪੁਲੀਸ ਦੇ ਏਐੱਸਆਈ ਸੱਤਪਾਲ ਸਿੰਘ ਪੁਲੀਸ ਟੀਮ ਨਾਲ ਪਹੁੰਚੇ।
ਫੈਕਟਰੀ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਕਰੀਬ 10 ਵਜੇ ਵੇਸਟ ਕਾਟਨ ਫੈਕਟਰੀ ਦੇ ਗੁਦਾਮ ਵਿੱਚੋਂ ਧੂੰਆਂ ਨਿਕਲਦਾ ਦੇਖ ਉੱਥੇ ਕੰਮ ਕਰਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੌਜੂਦ ਕਰਮਚਾਰੀਆਂ ਨਾਲ ਮਿਲ ਕੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰ ਬਾਅਦ ਵਿੱਚ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਗੁਦਾਮ ’ਚ ਪਈ ਰੂੰ ਸੜ ਗਈ ਅਤੇ ਗੁਦਾਮ ਦੇ ਓਪਰੀ ਸ਼ੈੱਡ ਨੂੰ ਵੀ ਨੁਕਸਾਨ ਹੋਇਆ। ਫੈਕਟਰੀ ਮਾਲਕ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਅਤੇ ਕਰੀਬ ਡੇਢ ਦੋ ਲੱਖ ਰੁਪਏ ਦਾ ਨੁਕਸਾਨ ਦਾ ਅਨੁਮਾਨ ਦੱਸਿਆ।

Advertisement

Advertisement
Author Image

joginder kumar

View all posts

Advertisement
Advertisement
×