For the best experience, open
https://m.punjabitribuneonline.com
on your mobile browser.
Advertisement

ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ’ਚ ਅੱਗ ਲੱਗੀ

07:39 AM May 07, 2024 IST
ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ’ਚ ਅੱਗ ਲੱਗੀ
ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 6 ਮਈ
ਬਰਵਾਲਾ ਸੜਕ ’ਤੇ ਸਥਿਤ ਯਰਵਿਕ ਹਿੰਦੁਸਤਾਨ (ਪੁਰਾਣਾ ਨਾਂਅ ਐੱਸਆਰ) ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਸਟੇਸ਼ਨ ਤੋਂ ਪੁੱਜੇ ਕਰਮੀਆਂ ਨੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ ਜਿਸਦੀ ਹਾਲੇ ਵਿਭਾਗੀ ਪੁਸ਼ਟੀ ਨਹੀ ਹੋਈ। ਘਟਨਾ ਸਮੇਂ ਫੈਕਟਰੀ ਵਿੱਚ ਕਰੀਬ 200 ਵਰਕਰ ਕੰਮ ਕਰ ਰਹੇ ਸਨ ਜੋ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲ ਗਏ। ਅੱਗ ਜ਼ਿਆਦਾ ਨਾ ਫੈਲਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਇਕੱਤਰ ਜਾਣਕਾਰੀ ਮੁਤਾਬਕ ਫੈਕਟਰੀ ਦੇ ਗੁਦਾਮ ਵਿੱਚ ਅੱਗ ਦੀ ਸ਼ੁਰੂਆਤ ਪਲਾਸਟਿਕ ਕੈਨੀਆਂ ਤੇ ਹੋਰ ਸਾਮਾਨ ਤੋਂ ਹੋਈ। ਦੁਪਹਿਰ ਵੇਲੇ ਗੁਦਾਮ ਵਿੱਚੋਂ ਧੂੰਆ ਨਿਕਲਦਾ ਵੇਖ ਕਰਮੀਆਂ ਨੇ ਰੌਲਾ ਪਾਉਂਦੇ ਹੋਏ ਆਪਣੇ ਪੱਧਰ ’ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਅੱਗ ਬੇਕਾਬੂ ਹੁੰਦੀ ਦੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਕਰਮੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ।

Advertisement

ਅੱਗ ਲੱਗਣ ਕਾਰਨ ਮਕਾਨ ਸੜਿਆ

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸੈਕਟਰ 44 ਵਿੱਚ ਇੱਕ ਮਕਾਨ ’ਚ ਅੱਗ ਲੱਗ ਗਈ, ਹਾਲਾਂਕਿ ਅੱਗ ਲੱਗਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਘਰ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਲਗਪਗ ਅੱਠ ਵਜੇ ਸੈਕਟਰ 44 ਡੀ ਦੇ ਮਕਾਨ ਨੰਬਰ 3126/3 ਵਿੱਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਇਹ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਲਗਪਗ ਸਾਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੂਚਨਾ ਮਿਲਦਿਆਂ ਹੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦੇ ਯਤਨ ਜਾਰੀ ਸਨ।
ਡੇਰਾਬੱਸੀ (ਨਿੱਜੀ ਪੱਤਰ ਪੇ੍ਰਰਕ): ਮੁਬਾਰਕਪੁਰ ਰਾਮਗੜ੍ਹ ਸੜਕ ’ਤੇ ਸਥਿਤ ਪਿੰਡ ਦਫਰਪੁਰ ਵਿੱਚ ਘਰ ਵਿੱਚ ਜਗਾਈ ਜੋਤ ਬੱਤੀ ਨਾਲ ਅੱਗ ਲੱਗ ਗਈ। ਅੱਗ ਵਿੱਚ ਘਰ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਕਰਮੀਆਂ ਨੇ ਸਮੇਂ ਰਹਿੰਦੇ ਰਸੋਈ ਵਿੱਚ ਪਏ ਦੋ ਗੈਸ ਸਿਲੰਡਰ ਬਾਹਰ ਕੱਢ ਦਿੱਤੇ ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।

Advertisement
Author Image

joginder kumar

View all posts

Advertisement
Advertisement
×