ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਂਟ ਸਟੋਰ ਦੇ ਗੁਦਾਮ ਵਿੱਚ ਅੱਗ ਲੱਗੀ

08:42 AM Sep 23, 2024 IST
ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਦੁਕਾਨ ਮਾਲਕ।

ਪੱਤਰ ਪ੍ਰੇਰਕ
ਸਮਾਣਾ, 22 ਸਤੰਬਰ
ਪਿੰਡ ਰਾਮਨਗਰ ਵਿੱਚ ਸ਼ਨਿਚਰਵਾਰ ਰਾਤ ਨੂੰ ਇੱਕ ਟੈਂਟ ਸਟੋਰ ਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਸਮਾਣਾ ਤੋਂ ਪਹੁੰਚੇ ਫਾਇਰ ਬ੍ਰਿਗੇਡ ਕਰਮੀਆਂ ਨੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਦਿੰਦਿਆਂ ਟੈਂਟ ਸਟੋਰ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਰਾਤ ਦੇ 11 ਵਜੇ ਆਪਣਾ ਸ਼ੋਅਰੂਮ ਅਤੇ ਗੁਦਾਮ ਬੰਦ ਕਰ ਕੇ ਗਏ ਸਨ। ਸਵੇਰੇ ਕਰੀਬ ਪੰਜ ਵਜੇ ਉਨ੍ਹਾਂ ਨੂੰ ਅਮਰੀਕ ਸਿੰਘ ਨਾਮ ਦੇ ਵਿਅਕਤੀ ਨੇ ਸਟੋਰ ਵਿੱਚ ਲੱਗੀ ਅੱਗ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਟੋਰ ਵਿੱਚ ਪਹੁੰਚੇ ਤਾਂ ਉਸ ਸਮੇਂ ਤੱਕ ਸਾਰਾ ਸਾਮਾਨ ਭਾਂਡੇ ਪਿਘਲ ਚੁੱਕੇ ਸਨ, ਫਰਨੀਚਰ, ਕੱਪੜੇ, ਮੋਟਰਸਾਈਕਲ ਤੇ ਹੋਰ ਸਾਮਾਨ ਸੜ ਚੁੱਕਿਆ ਸੀ। ਇਸ ਦੀ ਸੂਚਨਾ ਉਨ੍ਹਾਂ ਰਾਮਨਗਰ ਚੌਕੀ ਅਤੇ ਸਮਾਣਾ ਦੇ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਦਿੱਤੀ।
ਪੁਲੀਸ ਅਧਿਕਾਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੰਟਰ ਸਟੇਟ ਨਾਕੇ ’ਤੇ ਡਿਊਟੀ ਸੀ, ਇੱਥੇ ਕੁਝ ਪੁਲੀਸ ਮੁਲਾਜ਼ਮ ਰਾਤ ਨੂੰ ਗਸ਼ਤ ’ਤੇ ਸਨ ਪਰ ਉਨ੍ਹਾਂ ਨੂੰ ਸਟੋਰ ਬੰਦ ਹੋਣ ਕਾਰਨ ਅੱਗ ਦਾ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਲਕ ਬਲਜਿੰਦਰ ਸਿੰਘ ਦੇ ਅਨੁਸਾਰ ਉਨ੍ਹਾਂ ਦਾ ਅੱਗ ਲੱਗਣ ਨਾਲ ਕਰੀਬ 45-50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

Advertisement