ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਦਾਮ ’ਚ ਅੱਗ ਲੱਗੀ, ਲੱਖਾਂ ਦਾ ਨੁਕਸਾਨ

06:49 AM Jul 27, 2024 IST
ਅੱਗ ਬੁਝਾਉਣ ਦਾ ਯਤਨ ਕਰਦਾ ਹੋਇਆ ਫਾਇਰ ਬ੍ਰਿਗੇਡ ਦਾ ਇੱਕ ਮੁਲਾਜ਼ਮ। -ਫੋਟੋ: ਧੀਮਾਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੁਲਾਈ
ਗਿੱਲ ਚੌਕ ਕੋਲ ਸਥਿਤ ਗਿੱਲ ਮਾਰਕੀਟ ’ਚ ਬਣੇ ਪਲਾਸਟਿਕ ਦਾਣਾ ਬਣਾਉਣ ਦੇ ਗੁਦਾਮ ਵਿੱਚ ਅੱਗ ਲੱਗ ਗਈ ਜਿਸ ਨੇ ਦੇਖਦਿਆਂ ਹੀ ਦੇਖਦਿਆਂ ਭਿਆਨਕ ਰੂਪ ਧਾਰਨ ਕਰ ਲਿਆ। ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਅੱਗ ਬੁਝਾਊ ਅਮਲੇ ਨੂੰ ਸੱਦਣਾ ਪਿਆ। ਅੱਗ ਬੁਝਾਊ ਅਮਲਾ ਵੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜ ਗਿਆ ਤੇ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਮੰਗਵਾ ਕੇ ਕਰੀਬ 70 ਗੱਡੀਆਂ ਦਾ ਪਾਣੀ ਪਾ ਕੇ 8-9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਗਿੱਲ ਮਾਰਕੀਟ ’ਚ ਪਲਾਸਟਿਕ ਦਾਣਾ ਬਣਾਉਣ ਵਾਲਿਆਂ ਦਾ ਗੁਦਾਮ ਹੈ ਤੇ ਨਾਲ ਹੀ ਉਨ੍ਹਾਂ ਦਾ ਸਕਰੈਪ ਦਾ ਵੀ ਕੰਮ ਹੈ, ਜਿਸ ਕਾਰਨ ਵੱਡੀ ਮਾਤਰਾ ’ਚ ਸਕਰੈਪ ਵੀ ਪਿਆ ਹੈ। ਸ਼ੁੱਕਰਵਾਰ ਸਵੇਰੇ ਗੁਦਾਮ ਬੰਦ ਸੀ ਤੇ ਅਚਾਨਕ ਅੱਗ ਲੱਗ ਗਈ। ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਤਾਂ ਕਿ ਦਰਾਰਾਂ ਨਾ ਆ ਜਾਣ ਤੇ ਨੁਕਸਾਨ ਨਾ ਹੋਵੇ। ਇਸ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ। ਇੱਕ ਇੱਕ ਕਰ ਸਾਰੇ ਸਟੇਸ਼ਨਾਂ ਦੀਆਂ ਗੱਡੀਆਂ ਮੰਗਵਾ ਕੇ ਲਗਭਗ 70 ਦੇ ਕਰੀਬ ਗੱਡੀਆਂ ਦਾ ਪਾਣੀ ਅੱਗ ’ਤੇ ਪਾਇਆ ਗਿਆ, ਫਿਰ ਵੀ 8 ਤੋਂ 9 ਘੰਟੇ ਬਾਅਦ ਜਾ ਕੇ ਅੱਗ ’ਤੇ ਕਾਬੂ ਪਿਆ। ਇਸ ਦੌਰਾਨ ਫਾਇਰ ਅਧਿਕਾਰੀ ਰਾਜਨ ਸਿੰਘ ਨੇ ਦੱਸਿਆ ਕਿ ਸਾਰੇ ਸਟਸ਼ੇਨਾਂ ਤੋਂ ਮੰਗਵਾਈਆਂ ਗੱਡੀਆਂ ਨੇ 70 ਦੇ ਕਰੀਬ ਗੱਡੀਆਂ ਦਾ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ ਹੈ। ਪਲਾਸਟਿਕ ਦਾ ਸਾਮਾਨ ਤੇ ਹੋਰ ਸਾਮਾਨ ਜੋ ਅੰਦਰ ਪਿਆ ਸੀ, ਉਹ ਸੜ ਗਿਆ ਹੈ। ਉਸਨੂੰ ਠੰਢਾ ’ਚ ਹੋਣ ਸਮਾਂ ਲੱਗੇਗਾ, ਇਸ ਲਈ 2 ਗੱਡੀਆਂ ਇੱਥੇ ਹਾਲ ਦੀ ਘੜੀ ਖੜ੍ਹਾਈਆਂ ਗਈਆਂ ਹਨ ਤਾਂ ਕਿ ਅੱਗ ਦੁਬਾਰਾ ਨਾਲ ਫੈਲੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਅੱਗ ਕਿਵੇਂ ਲੱਗੀ ਹੈ। ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

Advertisement

Advertisement
Advertisement