ਗੁਦਾਮ ਵਿੱਚ ਅੱਗ ਲੱਗੀ
09:00 AM May 16, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਦੇ ਸ਼ਕਰਪੁਰ ਖੇਤਰ ਵਿੱਚ ਇੱਕ ਕਾਗਜ਼ ਦੇ ਗੁਦਾਮ ਵਿੱਚ ਅੱਜ ਤੜਕੇ 1 ਵਜੇ ਦੇ ਕਰੀਬ ਇੱਕ ਵੱਡੀ ਅੱਗ ਲੱਗ ਗਈ ਅਤੇ ਇਸ ਵਿੱਚ ਰਹਿਣ ਵਾਲੇ ਇੱਕ ਮਜ਼ਦੂਰ ਦੀ ਇਸ ਘਟਨਾ ਵਿੱਚ ਮੌਤ ਹੋ ਗਈ। ਦਿੱਲੀ ਪੁਲੀਸ ਨੇ ਦੱਸਿਆ ਕਿ ਭੂਮੀ ਟਰੇਡਿੰਗ ਕੰਪਨੀ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਅੱਠ ਫਾਇਰ ਟੈਂਡਰਾਂ ਨੂੰ ਛੇ ਤੋਂ ਸੱਤ ਘੰਟੇ ਲੱਗੇ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਾਗਜ਼ ਦੇ ਗੁਦਾਮ ਵਿੱਚ ਬਾਅਦ ਦੇ ਨਿਰੀਖਣ ਦੌਰਾਨ ਮਜ਼ਦੂਰ ਸਤੇਂਦਰ ਪਾਸਵਾਨ (45) ਦੀ ਸੜੀ ਹੋਈ ਲਾਸ਼ ਗੋਦਾਮ ਦੀਆਂ ਪੌੜੀਆਂ ਨੇੜਿਓਂ ਮਿਲੀ। ਅਧਿਕਾਰੀਆਂ ਨੇ ਗੋਦਾਮ ਦੀ ਜਾਂਚ ਕਰਨ ਲਈ ਬੀਐੱਸਈਐੱਸ ਪਾਵਰ ਡਿਸਕੌਮ ਅਤੇ ਮੁੱਖ ਇਲੈਕਟ੍ਰੀਕਲ ਇੰਸਪੈਕਟੋਰੇਟ ਦੇ ਮਾਹਰਾਂ ਨੂੰ ਬੁਲਾਇਆ। ਅਪਰਾਧ ਅਤੇ ਫੋਰੈਂਸਿਕ ਵਿੱਚ ਮਾਹਰ ਇੱਕ ਟੀਮ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵੀ ਕਰੇਗੀ। ਪੁਲੀਸ ਨੇ ਮੁੰਨਾ ਕੁਮਾਰ (45) ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement