For the best experience, open
https://m.punjabitribuneonline.com
on your mobile browser.
Advertisement

ਟਾਵਰ ਦੇ ਕਮਰੇ ਵਿੱਚ ਅੱਗ ਲੱਗੀ

07:10 AM Apr 11, 2024 IST
ਟਾਵਰ ਦੇ ਕਮਰੇ ਵਿੱਚ ਅੱਗ ਲੱਗੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟਾਵਰ ਦੇ ਏਸੀ ਕਮਰੇ ਵਿੱਚ ਲੱਗੀ ਹੋਈ ਅੱਗ।
ਸੁਭਾਸ਼ ਚੰਦਰ
ਸਮਾਣਾ, 10 ਅਪਰੈਲ
ਇੱਥੋਂ ਦੀ ਅਫਸਰ ਕਲੋਨੀ ਦੇ ਇੱਕ ਘਰ ਦੀ ਛੱਤ ’ਤੇ ਲੱਗੇ ਟਾਵਰ ਦੇ ਏਸੀ ਕਮਰੇ ਦੀਆਂ ਬੈਟਰੀਆਂ ’ਚ ਅੱਜ ਦੁਪਹਿਰ ਧਮਾਕੇ ਮਗਰੋਂ ਅੱਗ ਲੱਗ ਗਈ। ਇਸ ਸਬੰਧੀ ਮਕਾਨ ਮਾਲਕ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਛੱਤ ’ਤੇ ਆਈਡੀਆ ਕੰਪਨੀ ਦਾ ਟਾਵਰ ਲੱਗੇ ਨੂੰ ਕਰੀਬ 17 ਸਾਲ ਹੋ ਗਏ ਹਨ। ਪਿਛਲੇ ਪੰਜ ਸਾਲਾਂ ਤੋਂ ਕਮਰੇ ਦਾ ਏਸੀ ਸਿਸਟਮ ਨਹੀਂ ਚੱਲ ਰਿਹਾ। ਅੱਜ ਤਾਪਮਾਨ ਵਧਣ ਕਾਰਨ ਕਮਰੇ ਵਿੱਚ ਲੱਗੇ ਬੈਟਰਿਆਂ ’ਚ ਕੋਈ ਨੁਕਸ ਪੈਣ ਕਾਰਨ ਧਮਾਕਾ ਹੋਣ ਹੋਣ ’ਤੇ ਇਕਦਮ ਅੱਗ ਲੱਗ ਗਈ। ਇਸ ਸਬੰਧੀ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਨਹੀਂ ਸਗੋਂ ਬੈਟਰਿਆਂ ਦੇ ਨੁਕਸ ਕਾਰਨ ਲੱਗੀ ਹੈ ਕਿਉਂਕਿ ਉਨ੍ਹਾਂ ਨੂੰ ਪਾਣੀ ਨਾਲ ਅੱਗ ਬਝਾਉਣ ਸਮੇਂ ਕਰੰਟ ਲੱਗ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਏ.ਸੀ. ਸਿਲੰਡਰ ਵਰਤ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਟਾਵਰ ਅਦਾਰੇ ਵੱਲੋਂ ਜੋ ਅੱਗ ਬੁਝਾਊ ਯੰਤਰ ਮੌਕੇ ’ਤੇ ਵਰਤੋਂ ਕਰਨ ਲਈ ਰੱਖੇ ਹੋਏ ਹਨ, ਉਹ ਬਿਲਕੁਲ ਖਾਲੀ ਸਨ। ਇਸ ਸਬੰਧੀ ਕੰਪਨੀ ਦੇ ਆਰ.ਐਮ. ਪ੍ਰਦੀਪ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਲਈ ਟੀਮ ਭੇਜੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×