For the best experience, open
https://m.punjabitribuneonline.com
on your mobile browser.
Advertisement

ਬਿਜਲੀ ਪੈਦਾ ਕਰਨ ਵਾਲੀ ਫੈਕਟਰੀ ਲਈ ਰੱਖੀ ਪਰਾਲੀ ਨੂੰ ਲੱਗੀ ਅੱਗ

07:37 AM Jun 04, 2024 IST
ਬਿਜਲੀ ਪੈਦਾ ਕਰਨ ਵਾਲੀ ਫੈਕਟਰੀ ਲਈ ਰੱਖੀ ਪਰਾਲੀ ਨੂੰ ਲੱਗੀ ਅੱਗ
Advertisement

ਪੱਤਰ ਪ੍ਰੇਰਕ
ਮਾਨਸਾ, 3 ਜੂਨ
ਪਿੰਡ ਖੋਖਰ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੀ ਫੈਕਟਰੀ ਦੀ ਪਿੰਡ ਭੈਣੀਬਾਘਾ ’ਚ ਪਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ’ਤੇ ਫ਼ਾਇਰ ਬ੍ਰਿਗੇਡ ਦੀਆਂ ਅਲੱਗ ਅਲੱਗ ਜਗ੍ਹਾ ਤੋਂ ਪੰਜ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਰਿੰਦਰ ਪਾਲ ਸਿੰਘ ਐਫਐਸਓ ਅਤੇ ਮਨਜੀਤ ਸਿੰਘ ਫਾਇਰ ਬ੍ਰਿਗੇਡ ਇੰਚਾਰਜ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਜਦ ਉਨ੍ਹਾਂ ਨੂੰ ਭੈਣੀਬਾਘਾ ’ਚ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਸਮੇਤ ਮੌਕੇ ’ਤੇ ਪਹੁੰਚੇ ਜਦੋਂਕਿ ਇੱਕ ਭੀਖੀ, ਇੱਕ ਮੌੜ ਮੰਡੀ ਅਤੇ ਇੱਕ ਬਣਾਂਵਾਲੀ ਥਰਮਲ ਪਲਾਂਟ ਦੀ ਫਾਇਰ ਬ੍ਰਿਗੇਡ ਗੱਡੀ ਪੁੱਜੀ ਹੋਈ ਸੀ।

Advertisement

Advertisement
Advertisement
Author Image

Advertisement