ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਠਸਕਾ ਵਿੱਚ ਤੂੜੀ ਦੇ ਕੁੱਪਾਂ ਨੂੰ ਅੱਗ ਲੱਗੀ

07:25 AM Jun 14, 2024 IST
ਪਿੰਡ ਠਸਕਾ ਵਿੱਚ ਕੁੱਪਾਂ ਨੂੰ ਲੱਗੀ ਹੋਈ ਅੱਗ।

ਹਰਜੀਤ ਿਸੰਘ
ਖਨੌਰੀ, 13 ਜੂਨ
ਇੱਥੋਂ ਦੇ ਪਿੰਡ ਠਸਕਾ ਵਿੱਚ ਦੁਪਹਿਰ ਸਮੇਂ ਅਚਾਨਕ ਲੱਗਣ ਕਾਰਨ ਇਕ ਗਰੀਬ ਪਰਿਵਾਰ ਦੇ ਦੋ ਤੂੜੀ ਦੇ ਕੁੱਪ ਅਤੇ ਦੋ ਗੁਹਾਰੇ ਸੜ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਪੁੱਤਰ ਪ੍ਰਭੂ ਰਾਮ ਵਾਸੀ ਠਸਕਾ ਨੇ ਗੁਲਾੜੀ ਰੋਡ ਛੱਪੜ ’ਤੇ ਲਗਭਗ ਦੋ ਤੂੜੀ ਦੇ ਕੁੱਪ ਤੋਂ ਅਤੇ ਦੋ ਗੁਹਾਰੇ ਲਾਏ ਹੋਏ ਸਨ। ਉਨ੍ਹਾਂ ਵਿੱਚ ਦੁਪਹਿਰ ਨੂੰ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤਾਂ ਗੁਰੂ ਘਰ ਤੋਂ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਅਤੇ ਇਕਾਈ ਆਗੂਆਂ ਦੀ ਮਦਦ ਲੈ ਕੇ ਪਾਣੀ ਦਾ ਛਿੜਕਾਅ ਕਰ ਕੇ ਅੱਗੇ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੋ ਗੁਹਾਰੇ ਸੜ ਚੁੱਕੇ ਸਨ ਤੇ ਤੂੜੀ ਦੇ ਕੁੱਪਾਂ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ। ਲਛਮਣ ਸਿੰਘ ਨੇ ਦੱਸਿਆ ਕਿ ਉਹ ਡਿਊਟੀ ’ਤੇ ਗਿਆ ਹੋਇਆ ਸੀ ਅਤੇ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਕੁਝ ਨਹੀਂ ਪਤਾ। ਉਸ ਨੇ ਦੱਸਿਆ ਕਿ ਫੋਨ ਰਾਹੀਂ ਸੂਚਨਾ ਮਿਲਣ ’ਤੇ ਜਦੋਂ ਆ ਕੇ ਦੇਖਿਆ ਤਾਂ ਕੁੱਪਾਂ ਨੂੰ ਅੱਗ ਲੱਗੀ ਹੋਈ ਸੀ ਪਿੰਡ ਵਾਸੀ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂ ਅੱਗ ਬੁਝਾਉਣ ਲਈ ਲੱਗੇ ਹੋਏ ਸਨ। ਉਸ ਨੇ ਦੱਸਿਆ ਕਿ ਜੇਕਰ ਪਿੰਡ ਵਾਸੀ ਤੇ ਇਕਾਈ ਆਗੂ ਮੌਕੇ ’ਤੇ ਨਾ ਪਹੁੰਚਦੇ ਤਾਂ ਨਾਲ ਲੱਗਦੇ ਹੋਰ ਗੁਹਾਰੇ ਤੇ ਤੂੜੀ ਦੇ ਕੁੱਪਾਂ ਦਾ ਵੀ ਅੱਗ ਨਾਲ ਨੁਕਸਾਨ ਹੋ ਜਾਣਾ ਸੀ।

Advertisement

Advertisement