ਸਪੇਅਰ ਪਾਰਟਸ ਦੀ ਦੁਕਾਨ ਵਿੱਚ ਅੱਗ ਲੱਗੀ
06:17 AM Nov 27, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਨਵੰਬਰ
ਇੱਥੇ ਨਵੀਂ ਅਨਾਜ ਮੰਡੀ ਰੋਡ ’ਤੇ ਇਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਰੀ ਅਨੁਸਾਰ ਬਰਾੜਾ ਰੋਡ ’ਤੇ ਨਵੀਂ ਅਨਾਜ ਮੰਡੀ ’ਤੇ ਸਥਿਤ ਯੂਨੀਵਰਸਲ ਮੋਟਰ ਤੇ ਸਪੇਅਰ ਪਾਰਟਸ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੁਕਾਨ ਮਾਲਕ ਦਾ ਕਾਫ਼ੀ ਵਿੱਤੀ ਨੁਕਸਾਨ ਹੋ ਗਿਆ। ਦੁਕਾਨ ਦੇ ਮਾਲਕ ਸਚਿਨ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਲਖਾਂਂ ਰੁਪਏ ਦਾ ਸਪੇਅਰ ਪਾਰਟਸ ਤੇ ਟੇਪਿੰਗ ਦਾ ਸਮਾਨ ਪਿਆ ਸੀ ਜੋ ਸੁਆਹ ਹੋ ਗਿਆ। ਅਜਿਹਾ ਜਾਪਦਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
Advertisement
Advertisement
Advertisement