For the best experience, open
https://m.punjabitribuneonline.com
on your mobile browser.
Advertisement

ਸੋਨੀਪਤ ਰਬੜ ਪਲਾਂਟ ’ਚ ਅੱਗ ਲੱਗੀ; 45 ਝੁਲਸੇ

09:40 PM May 28, 2024 IST
ਸੋਨੀਪਤ ਰਬੜ ਪਲਾਂਟ ’ਚ ਅੱਗ ਲੱਗੀ  45 ਝੁਲਸੇ
Advertisement

ਚੰਡੀਗੜ੍ਹ, 28 ਮਈ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਰਬੜ ਫੈਕਟਰੀ ’ਚ ਅੱਜ ਅੱਗ ਲੱਗ ਗਈ ਜਿਸ ਕਾਰਨ 45 ਦੇ ਕਰੀਬ ਲੋਕ ਝੁਲਸ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਏ ਉਦਯੋਗਿਕ ਖੇਤਰ ’ਚ ਅੱਜ ਸ਼ਾਮ ਅੱਗ ਲੱਗਣ ਤੋਂ ਬਾਅਦ ਕਈ ਜਣੇ ਝੁਲਸ ਗਏ। ਇਸ ਦੌਰਾਨ ਗੰਭੀਰ ਰੂਪ ਨਾਲ ਝੁਲਸੇ ਪੰਜ ਜਣਿਆਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ। ਰਾਏ ਦੇ ਐੱਸਐੱਚਓ ਉਮੇਸ਼ ਕੁਮਾਰ ਨੇ ਦੱਸਿਆ, ‘ਅੱਗ ਲੱਗਣ ਕਾਰਨ 40-45 ਜਣੇ ਅੱਗ ਦੀ ਮਾਰ ਹੇਠ ਆਏ ਜਿਨ੍ਹਾਂ ਵਿੱਚ ਜ਼ਿਆਦਾਤਰ ਮਜ਼ਦੂਰ ਹਨ। ਦੱਸਣਾ ਬਣਦਾ ਹੈ ਕਿ ਇਹ ਫੈਕਟਰੀ ਰਬੜ ਦੀਆਂ ਬੈਲਟਾਂ ਬਣਾਉਂਦੀ ਹੈ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਅੱਗ ਬਾਇਲਰ ਫਟਣ ਜਾਂ ਕਿਸੇ ਹੋਰ ਕਾਰਨ ਲੱਗੀ। ਪੀਟੀਆਈ

Advertisement

Advertisement
Advertisement
Author Image

sukhitribune

View all posts

Advertisement