ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਸ਼ੀਨ ਟੂਲਜ਼ ਦੇ ਸ਼ੋਅਰੂਮ ਵਿੱਚ ਅੱਗ ਲੱਗੀ

07:36 AM Apr 28, 2024 IST
ਸ਼ੋਅਰੂਮ ਵਿੱਚ ਲੱਗੀ ਅੱਗ ਮਗਰੋਂ ਨੁਕਸਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਮਾਲਕ ਜਗਤਾਰ ਸਿੰਘ।-ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਸਿੰਘ ਅਰੋੜਾ
ਲੁਧਿਆਣਾ, 27 ਅਪਰੈਲ
ਢੋਲੇਵਾਲ ਮਿਲਟਰੀ ਕੈਂਪ ਦੇ ਸਾਹਮਣੇ ਸਥਿਤ ਐਟਲਸ ਮਸ਼ੀਨ ਟੂਲਜ਼ ਕਾਰਪੋਰੇਸ਼ਨ ਦੇ ਸ਼ੋਅਰੂਮ ’ਚ ਅਚਾਨਕ ਅੱਗ ਲੱਗ ਗਈ। ਸਵੇਰੇ ਕਰੀਬ ਸਵਾ 4 ਵਜੇ ਲੱਗੀ ਅੱਗ ਦਾ ਧੂੰਆਂ ਦੇਖ ਕੇ ਪਿਛਲੇ ਕਮਰੇ ’ਚ ਸੌਂ ਰਹੇ ਵਰਕਰਾਂ ਨੇ ਇਸ ਦੀ ਜਾਣਕਾਰੀ ਮਾਲਕ ਨੂੰ ਦਿੱਤੀ। ਉਨ੍ਹਾਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਮਗਰੋਂ ਇਸ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ। ਅੱਗ ਬੁਝਾਊ ਅਮਲੇ ਦੀ ਟੀਮ ਨੇ ਆ ਕੇ ਸ਼ੌਅਰੂਮ ਦਾ ਸ਼ਟਰ ਖੋਲ੍ਹਿਆ ਤਾਂ ਅੱਗ ਜ਼ਿਆਦਾ ਫੈਲ ਚੁੱਕੀ ਸੀ। ਅੰਦਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਅੰਦਰ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰੀਂ ਆ ਰਿਹਾ ਸੀ। ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ੱਕ ਹੈ ਕਿ ਸ਼ਾਟ ਸਰਕਟ ਕਾਰਨ ਅੱਗ ਲੱਗੀ ਹੈ।
ਸ਼ੌਅਰੂਮ ਦੇ ਮਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਸ਼ੋਅਰੂਮ ਦੇ ਪਿਛਲੇ ਪਾਸੇ ਵਰਕਰਾਂ ਦੇ ਰਹਿਣ ਲਈ ਕੁਆਰਟਰ ਬਣੇ ਹਨ। ਰੋਜ਼ਾਨਾ ਉਹ ਸ਼ੌਅਰੂਮ ਨੂੰ ਤਾਲਾ ਲਾ ਕੇ ਮਾਡਲ ਟਾਊਨ ਆਪਣੇ ਘਰ ਚਲੇ ਜਾਂਦੇ ਹਨ। ਸ਼ੁੱਕਰਵਾਰ ਦੀ ਰਾਤ ਨੂੰ ਉਹ ਸ਼ੌਅਰੂਮ ਨੂੰ ਤਾਲਾ ਲਾ ਕੇ ਘਰ ਪੁੱਜ ਗਿਆ। ਸਵੇਰੇ ਕਰੀਬ ਸਵਾ ਕੁ ਚਾਰ ਵਜੇ ਸ਼ੋਅਰੂਮ ’ਚ ਅੱਗ ਲੱਗ ਗਈ। ਅੱਗ ਦਾ ਧੂੰਆਂ ਦੇਖ ਕੇ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ। ਉਨ੍ਹਾਂ ਰਸਤੇ ’ਚ ਹੀ ਅੱਗ ਬੁਝਾਊ ਅਮਲੇ ਨੂੰ ਜਾਣਕਾਰੀ ਦਿੱਤੀ। ਕਰੀਬ 15 ਮਿੰਟ ਲਾ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਸ਼ਟਰ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਅੱਗ ਬੁਝਾਊ ਕਰਮੀਆਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਰਕ ਦਿੱਤਾ। 2 ਗੱਡੀਆਂ ਨੇ ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ। ਜਗਤਾਰ ਸਿੰਘ ਅਨੁਸਾਰ ਅੱਗ ਲੱਗਣ ਕਾਰਨ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

Advertisement
Advertisement