For the best experience, open
https://m.punjabitribuneonline.com
on your mobile browser.
Advertisement

ਘਰ ’ਚ ਅੱਗ ਲੱਗੀ; ਬਿਰਧ ਤੇ ਕੁੱਤੇ ਨੂੰ ਬਚਾਇਆ

10:33 AM Apr 05, 2024 IST
ਘਰ ’ਚ ਅੱਗ ਲੱਗੀ  ਬਿਰਧ ਤੇ ਕੁੱਤੇ ਨੂੰ ਬਚਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਦੱਖਣੀ ਦਿੱਲੀ ਦੀ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਇੱਕ ਫਲੈਟ ’ਚ ਅੱਗ ਲੱਗ ਗਈ, ਜਿੱਥੋਂ ਦਿੱਲੀ ਪੁਲੀਸ ਨੇ ਆਕਸੀਜਨ ਬੈੱਡ ’ਤੇ ਪਈ ਇੱਕ 70 ਸਾਲਾ ਬਿਰਧ ਔਰਤ ਤੇ ਕੁੱਤੇ ਨੂੰ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਏਅਰ ਕੰਡੀਸ਼ਨਰ ’ਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਲੱਗੀ ਸੀ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂੰਏਂ ਕਾਰਨ ਬਿਰਧ ਔਰਤ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਨੂੰ ਪੁਲੀਸ ਟੀਮ ਨੇ ਬਚਾਅ ਕਾਰਜ ਆਰੰਭ ਕਰ ਕੇ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਤ੍ਰਿਲੋਕੀ ਕਲੋਨੀ ਸਥਿਤ ਆਪਣੇ ਘਰ ’ਚ ਫੇਫੜਿਆਂ ਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਔਰਤ ਅੱਗ ਲੱਗਣ ਕਾਰਨ ਫਸ ਗਈ ਸੀ। ਉਥੇ ਹੀ ਮੌਕੇ ’ਤੇ ਬੇਹੋਸ਼ ਪਾਏ ਗਏ ਇੱਕ ਕੁੱਤੇ ਨੂੰ ਨਕਲੀ ਸਾਹ ਦੇ ਕੇ ਬਚਾਇਆ ਗਿਆ, ਜਿਸ ਨੂੰ ਬਾਅਦ ’ਚ ਨੇੜਲੇ ਪਸ਼ੂ ਹਸਪਤਾਲ ਵਿੱਚ ਲਿਜਾਇਆ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×