ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਸ ਲੀਕ ਹੋਣ ਕਾਰਨ ਘਰ ਵਿੱਚ ਅੱਗ ਲੱਗੀ

07:47 AM Aug 02, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਟਿੱਬਾ ਰੋਡ ਦੇ ਇਲਾਕੇ ’ਚ ਬੁੱਧਵਾਰ ਦੀ ਦੇਰ ਰਾਤ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇੱਕ ਘਰ ’ਚ ਮੋਮਬੱਤੀ ਕਾਰਨ ਘਰ ਨੂੰ ਅੱਗ ਲੱਗ ਗਈ। ਘਰ ਨੂੰ ਅੱਗ ਉਦੋਂ ਲੱਗੀ, ਜਦੋਂ ਘਰ ਵਿੱਚ ਅਚਾਨਕ ਗੈਸ ਲੀਕ ਹੋ ਗਈ ਤੇ ਕਮਰੇ ਵਿੱਚ ਹੀ ਮੋਮਬਤੀ ਲਗਾਈ ਹੋਈ ਸੀ। ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਗਿਆ। ਧਮਾਕੇ ਤੋਂ ਬਾਅਦ ਜਦੋਂ ਲੋਕਾਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਹ ਸਵਿਤਾ ਰਾਣੀ ਦੇ ਘਰ ਬਾਹਰ ਪੁੱਜੇ। ਉਨ੍ਹਾਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਗੈਸ ਲੀਕ ਹੀ ਦੱਸਿਆ ਜਾ ਰਿਹਾ ਹੈ। ਘਰ ਦੀ ਮਾਲਕ ਸਵਿਤਾ ਮੋਮਬੱਤੀ ਬਾਲ ਕੇ ਬਾਜ਼ਾਰ ਚਲੀ ਗਈ ਤੇ ਪਿੱਛੋਂ ਘਰ ਵਿੱਚ ਅੱਗ ਲੱਗ ਗਈ।
ਸਵਿਤਾ ਰਾਣੀ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਬਾਜ਼ਾਰ ਚਲੀ ਗਈ ਸੀ ਤੇ ਬੱਚੇ ਵੀ ਆਪਣੇ ਕੰਮ ’ਤੇ ਗਏ ਹੋਏ ਸਨ। ਉਹ ਘਰ ਪੁੱਜੀ ਤਾਂ ਲਾਈਟ ਚਲੀ ਗਈ। ਉਹ ਰਸੋਈ ’ਚ ਮੋਮਬੱਤੀ ਬਾਲ ਕੇ ਇਲਾਕੇ ਦੀ ਇੱਕ ਦੁਕਾਨ ’ਤੇ ਸਾਮਾਨ ਲੈਣ ਚਲੀ ਗਈ। ਪਿੱਛੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਸਾਰਾ ਸਾਮਾਨ ਸੜ ਗਿਆ। ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਘਰ ’ਚ ਦੋ ਹੋਰ ਗੈਸ ਸਿਲੰਡਰ ਪਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਮਾਂ ਰਹਿੰਦਿਆਂ ਬਾਹਰ ਕੱਢ ਲਿਆ ਸੀ। ਗੁਆਂਢ ’ਚ ਰਹਿਣ ਵਾਲੇ ਸ਼ੁਭਮ ਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਲੋਕਾਂ ਨੇ ਖ਼ੁਦ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ, ਜਦੋਂ ਤੱਕ ਅੱਗ ਬੁਝਾਊ ਅਮਲਾ ਪੁੱਜਿਆ ਉਦੋਂ ਤੱਕ ਕਾਫ਼ੀ ਹੱਦ ਤੱਕ ਅੱਗ ’ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਘਰ ’ਚ ਰੱਖਿਆ ਸਾਰਾ ਸਾਮਾਨ ਤੇ ਫਰਨੀਚਰ ਸੜ ਚੁੱਕੇ ਹਨ।

Advertisement

Advertisement