For the best experience, open
https://m.punjabitribuneonline.com
on your mobile browser.
Advertisement

ਕਰਿਆਨੇ ਦੇ ਸਟੋਰ ’ਚ ਅੱਗ ਲੱਗੀ

06:29 AM Jul 25, 2024 IST
ਕਰਿਆਨੇ ਦੇ ਸਟੋਰ ’ਚ ਅੱਗ ਲੱਗੀ
Advertisement

ਫ਼ਤਹਿਗੜ੍ਹ ਸਾਹਿਬ: ਸਰਹਿੰਦ ਸ਼ਹਿਰ ਵਿਚ ਇੱਕ ਕਰਿਆਨੇ ਦੀ ਦੁਕਾਨ ਦੇ ਸਟੋਰ ਵਿੱਚ ਅੱਗ ਲੱਗ ਗਈ। ਦੁਕਾਨ ਮਾਲਕ ਮਹੇਸ਼ ਸੂਦ ਨੇ ਦੱਸਿਆ ਕਿ ਕੱਲ੍ਹ ਉਸ ਦੇ ਸਟੋਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸਾਹਮਣੇ ਸਟੋਰ ਵਿੱਚ ਸ਼ੀਸ਼ੇ ਟੁੱਟ ਗਏ ਤੇ ਧੂੰਆਂ ਨਿਕਲਣ ਲੱਗਿਆ। ਉੱਥੇ ਹਾਜ਼ਰ ਲੋਕਾਂ ਵੱਲੋਂ ਪਾਣੀ ਪਾਉਣ ਤੇ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਉਸ ਨੇ ਦੱਸਿਆ ਅੱਗ ਕਾਰਨ ਉਸ ਦਾ ਕਰੀਬ 21 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੂੰ ਵੀ ਸੂਚਿਤ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Author Image

Advertisement