For the best experience, open
https://m.punjabitribuneonline.com
on your mobile browser.
Advertisement

ਸ਼ਾਰਟ-ਸਰਕਟ ਕਾਰਨ ਸਰਕਾਰੀ ਕੁਆਰਟਰ ਵਿੱਚ ਅੱਗ ਲੱਗੀ

07:18 AM Apr 19, 2024 IST
ਸ਼ਾਰਟ ਸਰਕਟ ਕਾਰਨ ਸਰਕਾਰੀ ਕੁਆਰਟਰ ਵਿੱਚ ਅੱਗ ਲੱਗੀ
Advertisement

ਪਠਾਨਕੋਟ: ਰਣਜੀਤ ਸਾਗਰ ਡੈਮ ਦੀ ਸਰਕਾਰੀ ਕਲੌਨੀ ਦੇ ਟੀ-2 ਬਲਾਕ ਦੇ ਇੱਕ ਸਰਕਾਰੀ ਕੁਆਰਟਰ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਸ ਨਾਲ ਕਮਰੇ ਵਿੱਚ ਰੱਖਿਆ ਕੰਪਿਊਟਰ ਅਤੇ ਹੋਰ ਸਾਰਾ ਸਾਮਾਨ ਸੜ ਗਿਆ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਕਾਬੂ ਪਾ ਲਿਆ। ਪ੍ਰਭਾਵਿਤ ਵਿਅਕਤੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਡੈਮ ਦੀ ਗੈਸ ਏਜੰਸੀ ਵਿੱਚ ਬਤੌਰ ਕੰਪਿਊਟਰ ਅਪਰੇਟਰ ਤਾਇਨਾਤ ਹੈ। ਅੱਜ ਸਵੇਰੇ ਉਹ ਆਪਣੀ ਪਤਨੀ ਨਾਲ ਮਾਧੋਪੁਰ ਗਿਆ ਹੋਇਆ ਸੀ। ਉਸ ਨੂੰ ਗੁਆਂਢੀ ਰਾਜੇਸ਼ ਨੇ ਫੋਨ ’ਤੇ ਅੱਗ ਲੱਗਣ ਦੀ ਸੂਚਨਾ ਦਿੱਤੀ। ਅੱਗ ਲੱਗਣ ਨਾਲ ਕੰਪਿਊਟਰ, ਪ੍ਰਿੰਟਰ ਅਤੇ ਅਲਮਾਰੀ ਵਿੱਚ ਰੱਖੇ ਕੱਪੜੇ ਆਦਿ ਸੜ ਗਏ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×