ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਦਨ ਖਰਾਸਾ ਦੇ ਜੰਗਲ ਵਿੱਚ ਅੱਗ ਲੱਗੀ

09:35 AM Jun 15, 2024 IST
ਜੰਗਲ ’ਚ ਲੱਗੀ ਅੱਗ ਬੁਝਾਉਂਦਾ ਹੋਇਆ ਫਾਇਰ ਬ੍ਰਿਗੇਡ ਦਾ ਮੁਲਾਜ਼ਮ।

ਐੱਨਪੀ ਧਵਨ
ਪਠਾਨਕੋਟ, 14 ਜੂਨ
ਸ਼ਾਹਪੁਰਕੰਡੀ ਨੇੜੇ ਪਿੰਡ ਭਾਦਨ ਖਰਾਸਾ ਨਾਲ ਲੱਗਦੇ ਜੰਗਲ ਵਿੱਚ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਪਹਿਲਾਂ ਖੁਦ ਹੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਲੰਬੀ ਜੱਦੋ-ਜਹਿਦ ਮਗਰੋਂ ਅੱਗ ਉਪਰ ਕਾਬੂ ਪਾ ਲਿਆ। ਪਿੰਡ ਵਾਸੀਆਂ ਲੀਲਾਧਾਰੀ ਸੋਨੀ, ਗੁਲਜ਼ਾਰ ਸਿੰਘ, ਜਤਿੰਦਰ ਸਿੰਘ, ਤਰਸੇਮ ਸਿੰਘ ਆਦਿ ਨੇ ਦੱਸਿਆ ਕਿ ਦੁਪਹਿਰ ਨੂੰ ਭਾਰੀ ਗਰਮੀ ਹੋਣ ਨਾਲ ਪਿੰਡ ਭਾਦਨ ਵੱਲ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਅਚਾਨਕ ਟੁੱਟ ਗਈਆਂ, ਜਿਸ ਕਾਰਨ ਉਥੇ ਸ਼ਾਰਟ-ਸਰਕਟ ਹੋਣ ’ਤੇ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਜੰਗਲ ਵਿੱਚ ਫੈਲ ਗਈ। ਜੰਗਲਾਤ ਵਿਭਾਗ ਦੇ ਗਾਰਡ ਨਿਤਿਨ ਕੁਮਾਰ ਨੇ ਦੱਸਿਆ ਕਿ ਇਸ ਅੱਗ ਨਾਲ ਲਗਭਗ 400 ਤੋਂ ਜ਼ਿਆਦਾ ਦਰੱਖ਼ਤ ਜਿਨ੍ਹਾਂ ਵਿੱਚ ਸਫੈਦੇ ਅਤੇ ਹੋਰ ਦਰੱਖ਼ਤ ਸਨ, ਝੁਲਸੇ ਗਏ ਅਤੇ ਕਰੀਬ 4 ਹੈਕਟੇਅਰ ਰਕਬੇ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਅਨੁਸਾਰ ਇਸ ਅੱਗ ਵਿੱਚ ਕਈ ਜੰਗਲੀ ਜੀਵ-ਜੰਤੂ ਵੀ ਸੜ ਗਏ ਹਨ।

Advertisement

ਦੁਕਾਨ ਵਿੱਚ ਅੱਗ ਲੱਗਣ ਕਾਰਨ ਦੋ ਵਾਹਨ ਸੜੇ

ਜਲੰਧਰ (ਹਤਿੰਦਰ ਮਹਿਤਾ): ਧੋਗੜੀ ਰੋਡ ’ਤੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਸਥਿਤ ਸ਼ਿਵ ਮੋਟਰਜ਼ ਨਾਮ ਦੀ ਦੁਕਾਨ ਨੂੰ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਘਟਨਾ ਵਿੱਚ ਦੋ ਵਾਹਨ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਵਿੱਚ ਪੀੜਤ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਅੱਗ ਬੁਝਾਉਣ ਲਈ ਪਾਣੀ ਦੇ ਨਾਲ-ਨਾਲ ਫੋਮ ਦੀ ਵੀ ਵਰਤੋਂ ਕੀਤੀ। ਚਸ਼ਮਦੀਦਾਂ ਮੁਤਾਬਕ ਅੱਗ ਕਰੀਬ 1 ਵਜੇ ਲੱਗੀ। ਅੱਗ ਲੱਗਣ ਬਾਰੇ ਸਭ ਤੋਂ ਪਹਿਲਾਂ ਸਥਾਨਕ ਚੌਕੀਦਾਰ ਨੂੰ ਪਤਾ ਲੱਗਾ, ਜਿਸ ਨੇ ਅੱਗ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇਲਾਕੇ ਦੇ ਲੋਕ ਤੁਰੰਤ ਇਕੱਠੇ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਸ਼ਿਵ ਮੋਟਰਜ਼ ਦੇ ਪਿਛਲੇ ਪਾਸੇ ਬਣੇ ਮਕਾਨਾਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਦਿੱਤੀ ਗਈ। ਟੀਮਾਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 1.30 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ’ਤੇ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਦੇਰ ਰਾਤ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਉਂ ਅਤੇ ਕਿਵੇਂ ਲੱਗੀ। ਅੱਗ ਲੱਗਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੀ ਜਾਂਚ ਤੋਂ ਬਾਅਦ ਰਿਪੋਰਟ ਅੱਗੇ ਭੇਜੀ ਜਾਵੇਗੀ।

Advertisement
Advertisement
Advertisement