For the best experience, open
https://m.punjabitribuneonline.com
on your mobile browser.
Advertisement

ਫਲੈਟ ਵਿੱਚ ਅੱਗ ਲੱਗੀ

06:57 AM Sep 18, 2024 IST
ਫਲੈਟ ਵਿੱਚ ਅੱਗ ਲੱਗੀ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 17 ਸਤੰਬਰ
ਨਗਲਾ ਰੋਡ ’ਤੇ ਸਥਿਤ ਪਿੰਡ ਗਾਜੀਪੁਰ ਵਿੱਚ ਸਥਿਤ ਰਿਹਾਇਸ਼ੀ ਕੰਪਲੈਕਸ ਸਾਵਿਤਰੀ ਗ੍ਰੀਨਜ਼-2 ਦੇ ਇਕ ਫਲੈਟ ਵਿੱਚ ਮੰਗਲਵਾਰ ਤੜਕੇ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਫਲੈਟ ਨੰਬਰ-19 ਸੀ ਬਲਾਕ ਏ ਦਾ ਮਾਲਕ ਸੰਦੀਪ ਚੌਧਰੀ, ਜੋ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਉਸ ਸਮੇਂ ਆਪਣੇ ਪੁੱਤਰ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਸੀ। ਘਰ ਵਿੱਚ ਉਸ ਦੀ ਪਤਨੀ ਇਕੱਲੀ ਸੀ। ਸੰਦੀਪ ਚੌਧਰੀ ਨੇ ਦੱਸਿਆ ਕਿ ਅੱਗ ਸਵੇਰੇ 4 ਵਜੇ ਦੇ ਕਰੀਬ ਸ਼ੁਰੂ ਹੋਈ ਤੇ ਤੇਜ਼ੀ ਨਾਲ ਫਲੈਟ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ। ਸੁਰੱਖਿਆ ਸਟਾਫ਼ ਨੂੰ ਜਾਣਕਾਰੀ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰਾ ਸਾਮਾਨ ਸੜ ਗਿਆ। ਸ੍ਰੀ ਚੌਧਰੀ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਅੱਗ ਬੁਝਾਉਣ ਵਾਲੇ ਨੌਂ ਯੰਤਰਾਂ ਵਿੱਚੋਂ ਕੋਈ ਵੀ ਯੰਤਰ ਕੰਮ ਨਹੀਂ ਕਰ ਰਿਹਾ ਸੀ।

Advertisement

Advertisement
Advertisement
Author Image

Advertisement