ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਕਟਰ-45 ਦੇ ਫਲੈਟ ਵਿੱਚ ਅੱਗ ਲੱਗੀ

10:46 AM Aug 17, 2024 IST
ਅੱਗ ਦੀਆਂ ਲਪਟਾਂ ਵਿੱਚ ਘਿਰੀ ਸੈਕਟਰ-45 ਸੀ ਦੀ ਇਮਾਰਤ।

ਮੁਕੇਸ਼ ਕੁਮਾਰ
ਚੰਡੀਗੜ੍ਹ, 16 ਅਗਸਤ
ਚੰਡੀਗੜ੍ਹ ਦੇ ਸੈਕਟਰ-45 ਸੀ ਵਿੱਚ ਸਥਿਤ ਇੱਕ ਫਲੈਟ ਵਿੱਚ ਅੱਗ ਲੱਗਣ ਕਾਰਨ ਲਗਪਗ ਪੂਰਾ ਘਰ ਅੱਗ ਦੀ ਭੇਟ ਚੜ੍ਹ ਗਿਆ। ਫਾਇਰ ਬ੍ਰਿਗੇਡ ਨੂੰ ਬੀਤੀ ਸ਼ਾਮ ਲਗਪਗ 6 ਵਜੇ ਇੱਥੋਂ ਦੇ ਸੈਕਟਰ-45 ਵਿੱਚ ਇੱਕ ਬੰਦ ਮਕਾਨ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ। ਤੀਜੀ ਮੰਜ਼ਿਲ ’ਤੇ ਸਥਿਤ ਮਕਾਨ ਨੰਬਰ 2019/3 ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਡੇਢ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਇਲਾਕਾ ਨਿਵਾਸੀਆਂ ਨੇ ਵੀ ਨਾਲ ਲੱਗਦੇ ਹੋਰ ਫਲੈਟਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਅਤੇ ਬਾਲਟੀਆਂ ਨਾਲ ਫਲੈਟ ਦੀਆਂ ਖਿੜਕੀਆਂ ’ਚੋਂ ਪਾਣੀ ਅੰਦਰ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਫਲੈਟ ਦੀਆਂ ਖਿੜਕੀਆਂ ਤੋਂ ਬਾਹਰ ਪਹੁੰਚ ਗਈਆਂ ਅਤੇ ਹਵਾ ਵਿਚ ਕਾਲਾ ਧੂੰਆਂ ਫੈਲ ਗਿਆ।

Advertisement

ਫਾਇਰ ਬ੍ਰਿਗੇਡ ਨੂੰ ਆਈ ਪ੍ਰੇਸ਼ਾਨੀ

ਸੈਕਟਰ-45 ਸੀ ਵਿੱਚ ਅੱਗ ਲਗਨ ਦੀ ਸੂਚਨਾ ਮਿਲਨ ’ਤੇ ਫਾਇਰ ਬ੍ਰਿਗੇਡ ਦੇ ਟੈਂਡਰਾਂ ਨੂੰ ਇੱਥੇ ਰਿਹਾਇਸ਼ੀ ਖੇਤਰ ਵਿੱਚ ਸੜਕਾਂ ’ਤੇ ਖੜ੍ਹੇ ਵਾਹਨਾਂ ਕਾਰਨ ਘਟਨਾ ਸਥਾਨ ’ਤੇ ਪੁੱਜਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਸੈਕਟਰ-45 ਸੀ ਸਾਹਮਣੇ ਪਿੰਡ ਬੁਡੈਲ ਦੀ ਮਾਰਕੀਟ ਦੇ ਦੁਕਾਨਦਾਰ ਅਤੇ ਗਾਹਕ ਆਪਣੇ ਵਾਹਨ ਇਥੇ ਰਿਹਾਇਸ਼ੀ ਏਰੀਏ ਵਿੱਚ ਪਾਰਕ ਕਰ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਿਆਂ ਸਮੇਤ ਸੈਕਟਰ ਦੀ ਐਂਟਰੀ ਰੋਡ ਦੇ ਦੋਵੇਂ ਪਾਸੇ ਖਾਸ ਕਰ ਟੈਕਸ ਮੋੜ ’ਤੇ ਖੜ੍ਹੇ ਵਾਹਨਾਂ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ।

Advertisement
Advertisement