For the best experience, open
https://m.punjabitribuneonline.com
on your mobile browser.
Advertisement

ਬੈਂਕ ’ਚ ਅੱਗ ਲੱਗੀ; ਨੋਟ ਗਿਣਨ ਵਾਲੀ ਮਸ਼ੀਨ ਸੜੀ

11:00 AM Oct 14, 2024 IST
ਬੈਂਕ ’ਚ ਅੱਗ ਲੱਗੀ  ਨੋਟ ਗਿਣਨ ਵਾਲੀ ਮਸ਼ੀਨ ਸੜੀ
Advertisement

ਪੱਤਰ ਪ੍ਰੇਰਕ
ਜੈਤੋ, 13 ਅਕਤੂਬਰ
ਇੱਥੇ ਬਿਸ਼ਨੰਦੀ ਬਾਜ਼ਾਰ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖ਼ਾ ਅੰਦਰ ਅੱਜ ਦਿਨੇ ਅੱਗ ਲੱਗਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ। ਐਤਵਾਰ ਹੋਣ ਕਰਕੇ ਘਟਨਾ ਮੌਕੇ ਬੈਂਕ ਬੰਦ ਸੀ।
ਅੱਗ ਲੱਗਣ ਦਾ ਉਦੋਂ ਪਤਾ ਲੱਗਾ ਜਦੋਂ ਬੈਂਕ ਦਾ ਸਮੌਗ ਸਾਇਰਨ ਇਕਦਮ ਵੱਜਣ ਲੱਗਾ। ਨੇੜੇ ਦੇ ਲੋਕਾਂ ਨੂੰ ਬੈਂਕ ਕੋਲ ਜਾ ਕੇ ਵੇਖਿਆ ਤਾਂ ਇਮਾਰਤ ਦੇ ਅੰਦਰੋਂ ਧੂੰਆਂ ਬਾਹਰ ਆ ਰਿਹਾ ਸੀ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਨਾ ਦੇਣ ’ਤੇ ਅੱਗ ਬੁਝਾਊ ਗੱਡੀ ਅਤੇ ਬੈਂਕ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਕੁੱਝ ਹੀ ਦੇਰ ’ਚ ਸਾਰੇ ਮੌਕੇ ’ਤੇ ਅੱਪੜ ਗਏ ਅਤੇ ਅੱਗ ਬੁਝਾਉਣ ਵਿੱਚ ਜੁਟ ਗਏ। ਬੈਂਕ ਦੇ ਮੈਨੇਜਰ ਗੌਰਵ ਕੁਮਾਰ ਨੇ ਇਸ ਨੂੰ ਬਿਜਲੀ ਦੇ ਸ਼ਾਟ ਸਰਕਟ ਦੀ ਘਟਨਾ ਦੱਸਦਿਆਂ ਕਿਹਾ ਕਿ ਇਸ ਵਿੱਚ ਨੋਟ ਗਿਣਨ ਵਾਲੀ ਇੱਕ ਮਸ਼ੀਨ ਤੋਂ ਇਹ ਅੱਗ ਲੱਗੀ। ਇਸ ਤੋਂ ਇਲਾਵਾ ਹੋਰ ਨੁਕਸਾਨ ਘੱਟ ਹੀ ਦੱਸਿਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement