For the best experience, open
https://m.punjabitribuneonline.com
on your mobile browser.
Advertisement

ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ’ਚ ਅੱਗ ਲੱਗੀ

07:15 AM Mar 31, 2024 IST
ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ’ਚ ਅੱਗ ਲੱਗੀ
ਅੱਗ ਲੱਗਣ ਕਾਰਨ ਨੁਕਸਾਨਿਆ ਗਿਆ ਅਪ੍ਰੇਸ਼ਨ ਥੀਏਟਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 30 ਮਾਰਚ
ਪੀਜੀਆਈ ਚੰਡੀਗੜ੍ਹ ਦੇ ਐਡਵਾਂਸਡ ਕਾਰਡਿਅਕ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਅੱਜ ਸੀਟੀਵੀਐੱਸ ਓਟੀਪੀ ਵਿੱਚ ਅੱਗ ਲੱਗ ਗਈ, ਜਿਸ ਦੌਰਾਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਵਿੱਚ ਹਫੜਾ-ਦਫੜੀ ਮੱਚ ਗਈ।
ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 1.30 ਵਜੇ ਅੱਗ ਲੱਗੀ, ਜਿਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਹਾਦਸਾ ਵਾਪਰਨ ਵੇਲੇ ਅਪਰੇਸ਼ਨ ਚੱਲ ਰਿਹਾ ਸੀ ਪਰ ਸਟਾਫ ਦੀ ਸਿਆਣਪ ਨਾਲ ਤੁਰੰਤ ਮਰੀਜ਼ਾਂ ਨੂੰ ਹੋਰ ਹਸਪਤਾਲ ਤਬਦੀਲ ਕੀਤਾ ਗਿਆ। ਪੀਜੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਐਡਵਾਂਸਡ ਕਾਰਡਿਅਕ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸੀਟੀਵੀਐੱਸ ਓਟੀਪੀ ਵਿੱਚ ਅਪਰੇਸ਼ਨ ਦੌਰਾਨ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਅਪ੍ਰੇਸ਼ਨ ਥੀਏਟਰ ਵਿੱਚ ਮੌਜੂਦ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ। ਅੱਗ ’ਤੇ ਸਮੇਂ ਸਿਰ ਕਾਬੂ ਪਾਉਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਕਾਰਡਿਅਕ ਸੈਂਟਰ ਦੇ ਫਾਇਰ ਕੰਟਰੋਲ ਰੂਮ ਨੂੰ ਚੌਥੀ ਮੰਜ਼ਿਲ ’ਤੇ ਓਟੀ ਨੰਬਰ 2 ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਗਾਰਡਾਂ/ਫਾਇਰ ਅਫਸਰਾਂ/ਮੁੱਖ ਸੁਰੱਖਿਆ ਅ਼ਸਰ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਕਾਬੂ ਪਾ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਅਪ੍ਰੇਸ਼ਨ ਥੀਏਟਰ ਦੇ ਪੈਂਡੈਂਟ ਸਾਕਟ ਵਿੱਚ ਚੰਗਿਆੜੀ ਕਾਰਨ ਅੱਗ ਲੱਗੀ ਸੀ। ਘਟਨਾ ਸਮੇਂ ਓਟੀ ਸੁਰੱਖਿਆ ਅਤੇ ਨਿਰਵਿਘਨ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਮਰੀਜ਼ ਨੂੰ ਤੁਰੰਤ ਨੇੜੇ ਦੇ ਸੀਟੀਵੀਐਸ ਆਈਸੀਯੂ ਵਿੱਚ ਸੁਰੱਖਿਅਤ ਤਬਦੀਲ ਕਰ ਦਿੱਤਾ ਗਿਆ ਸੀ। ਸੰਸਥਾ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤੁਰੰਤ ਮੁਆਇਨਾ ਕਰਨ ਲਈ ਮੌਕੇ ’ਤੇ ਪਹੁੰਚੇ।

Advertisement

Advertisement
Author Image

sanam grng

View all posts

Advertisement
Advertisement
×