ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਾਨਪੁਰ ਅਤੇ ਰੂਪਨਗਰ ਗਰਿੱਡ ’ਚ ਅੱਗ ਲੱਗੀ

06:24 AM May 31, 2024 IST

ਪੱਤਰ ਪ੍ਰੇਰਕ
ਖਰੜ/ਰੂਪਨਗਰ, 30 ਮਈ
ਇੱਥੇ ਨੇੜਲੇ ਪਿੰਡ ਖਾਨਪੁਰ ਵਿੱਚ ਅੱਜ ਬਾਅਦ ਦੁਪਹਿਰ 132 ਕੇਵੀ ਗਰਿੱਡ ਕੋਲ ਖੜ੍ਹੇ ਘਾਹ-ਫੂਸ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਲਿਆ, ਜਿਸ ਕਾਰਨ ਗਰਿੱਡ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਅੱਜ ਇੱਥੇ ਰੂਪਨਗਰ ਚੰਡੀਗੜ੍ਹ ਮਾਰਗ ’ਤੇ ਸਥਿਤ 132 ਕੇਵੀ ਸਬ ਸਟੇਸ਼ਨ ਵਿੱਚ ਅੱਗ ਲੱਗ ਗਈ। 132 ਕੇਵੀ ਸਬ ਸਟੇਸ਼ਨ ਦੇ ਜੇਈ ਰਵਿੰਦਰ ਕੁਮਾਰ ਨੇ ਅੱਗ ਲੱਗਣ ਦਾ ਕਾਰਨ ਦੱਸਦਿਆਂ ਕਿਹਾ ਕਿ ਜ਼ਿਆਦਾ ਗਰਮੀ ਕਾਰਨ 11 ਕੇਵੀ ਮੀਆਂਪੁਰ ਫੀਡਰ ਟਰਿੱਪ ਹੋਣ ਉਪਰੰਤ ਚੰਗਿਆੜੇ ਉੱਡ ਕੇ ਘਾਹ ਫੂਸ ’ਤੇ ਡਿੱਗ ਗਏ ਤੇ ਘਾਹ ਫੂਸ ਨੂੰ ਲੱਗੀ ਅੱਗ ਸਬ ਸਟੇਸ਼ਨ ਵੱਲ ਨੂੰ ਵਧਣੀ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ’ਤੇ ਜਲਦੀ ਕਾਬੂ ਪੈ ਜਾਣ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

Advertisement

Advertisement