ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਸ਼ਮੀਰੀ ਗੇਟ ਮੈਟਰੋ ਪੁਲੀਸ ਸਟੇਸ਼ਨ ਵਿੱਚ ਅੱਗ ਲੱਗੀ

10:58 AM Jun 02, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਕਸ਼ਮੀਰੀ ਗੇਟ ਮੈਟਰੋ ਪੁਲੀਸ ਸਟੇਸ਼ਨ ਅਤੇ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ), ਮੈਟਰੋ ਦੇ ਦਫ਼ਤਰ ਵਿੱਚ ਤੜਕੇ ਅੱਗ ਲੱਗ ਗਈ। ਇਸ ਕਾਰਨ ਕਈ ਦਸਤਾਵੇਜ਼ ਪੂਰੀ ਤਰ੍ਹਾਂ ਸੜ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਦਿੱਲੀ ਵਿੱਚ ਦੋ ਪੁਲੀਸ ਦਫ਼ਤਰਾਂ ਦੀ ਇਮਾਰਤ ਵਿੱਚ ਤੜਕੇ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 33 ਕਮਰੇ ਸੜ ਕੇ ਸੁਆਹ ਹੋ ਗਏ, ਜਿਸ ਵਿੱਚ ਮਹੱਤਵਪੂਰਨ ਰਿਕਾਰਡ, ਕੇਸ ਨਾਲ ਸਬੰਧਤ ਫਾਈਲਾਂ, ਬਿਜਲੀ ਦੀਆਂ ਚੀਜ਼ਾਂ ਅਤੇ ਹੋਰ ਦਸਤਾਵੇਜ਼ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਜਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਫਾਇਰ ਕੰਟਰੋਲ ਰੂਮ ਨੂੰ ਸਵੇਰੇ 12.44 ਵਜੇ ਕਸ਼ਮੀਰੀ ਗੇਟ ਸਥਿਤ ਪੁਲੀਸ ਸਟੇਸ਼ਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਗਰਗ ਨੇ ਦੱਸਿਆ ਕਿ ਕੁੱਲ ਅੱਠ ਫਾਇਰ ਟੈਂਡਰ ਘਟਨਾ ਵਾਲੀ ਥਾਂ ’ਤੇ ਪਹੁੰਚੇ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਅਮਲੇ ਨੂੰ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ। ਕੂਲਿੰਗ ਆਪਰੇਸ਼ਨ ਦੇਰ ਸਵੇਰ ਤੱਕ ਜਾਰੀ ਰਿਹਾ। ਗਰਗ ਮੁਤਾਬਕ ਕਸ਼ਮੀਰੀ ਗੇਟ ਮੈਟਰੋ ਥਾਣੇ ਦੇ 15 ਕਮਰਿਆਂ ਅਤੇ ਡੀਸੀਪੀ (ਮੈਟਰੋ) ਦਫ਼ਤਰ ਦੇ 18 ਕਮਰਿਆਂ ਨੂੰ ਅੱਗ ਲੱਗ ਗਈ। ਅੱਗ ਨੇ ਪੁਲੀਸ ਬੈਰਕ ਵਿਚਲੇ ਬਿਸਤਰੇ ਵੀ ਸੁਆਹ ਕਰ ਦਿੱਤੇ। ਉਸ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਤੋਂ ਪਹਿਲਾਂ ਅੱਗ ਨੇ ਪੁਲੀਸ ਸਟੇਸ਼ਨ ਦੇ ਨਾਲ ਲੱਗਦੀ ਖਾਲੀ ਜਗ੍ਹਾ ਵਿੱਚ ਰੱਖੇ ਕੂੜੇ ਅਤੇ ਘਰੇਲੂ ਸਾਮਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੰਪਰਕ ਕਰਨ ’ਤੇ ਪੁਲੀਸ ਦੇ ਡਿਪਟੀ ਕਮਿਸ਼ਨਰ (ਮੈਟਰੋ) ਜੀ ਰਾਮ ਗੋਪਾਲ ਨਾਇਕ ਨੇ ਕਿਹਾ ਕਿ ਉਹ ਛੁੱਟੀ ’ਤੇ ਸਨ ਅਤੇ ਡੀਸੀਪੀ (ਰੇਲਵੇ) ਕੇਪੀਐਸ ਮਲਹੋਤਰਾ ਡੀਸੀਪੀ, ਮੈਟਰੋ ਦੀਆਂ ਡਿਊਟੀਆਂ ਦੇਖ ਰਹੇ ਸਨ।

Advertisement

Advertisement
Advertisement