ਦਿੱਲੀ ਦੇ ਕਾਰਨੀਵਲ ਬੈਂਕੁਏਟ ਹਾਲ ਵਿੱਚ ਅੱਗ ਲੱਗੀ
07:53 AM May 25, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਉੱਤਰੀ ਦਿੱਲੀ ’ਚ ਅਲੀਪੁਰ ਇਲਾਕੇ ਦੇ ਕਾਰਨੀਵਲ ਬੈਂਕੁਏਟ ਹਾਲ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਇਥੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਦੀਆਂ ਲਪਟਾਂ ਫੈਲ ਗਈਆਂ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਹਾਲਾਂਕਿ ਦਾਅਵਤ ਹਾਲ ’ਚ ਬਹੁਤ ਨੁਕਸਾਨ ਹੋਇਆ ਹੈ। ਅੱਗ ਨੇ ਹਾਲ ਦੇ ਅੰਦਰਲੇ ਹਿੱਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਉਣ ਲਈ ਲੰਬੀ ਮੁਸ਼ੱਕਤ ਕੀਤੀ। ਜਾਣਕਾਰੀ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 13 ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪੁੱਜੀਆਂ।
ਇਸ ਘਟਨਾ ਕਾਰਨ ਨਰੇਲਾ ਰੋਡ ’ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਪੁਲੀਸ ਨੇ ਅੱਗ ਦੇ ਬਾਵਜੂਦ ਵਾਹਨਾਂ ਨੂੰ ਨਿਰਵਿਘਨ ਲੰਘਣ ਦਿੱਤਾ। ਅਲੀਪੁਰ ਖੇਤਰ ਵੱਖ-ਵੱਖ ਸਮਾਗਮਾਂ ਲਈ ਬਣੇ ਬੈਂਕੁਏਟ ਹਾਲਾਂ ਲਈ ਜਾਣਿਆ ਜਾਂਦਾ ਹੈ।
Advertisement
Advertisement