ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜ ਕਲੋਨੀ ਨੇੜਲੇ ਬੀੜ ਵਿੱਚ ਅੱਗ ਲੱਗੀ

08:46 AM Jun 14, 2024 IST
ਕਾਲਜ ਕਲੋਨੀ ਦੇ ਨੇੜੇ ਬੀੜ ਵਿੱਚ ਲੱਗੀ ਹੋਈ ਅੱਗ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 13 ਜੂਨ
ਇੱਥੋਂ ਦੀ ਕਾਲਜ ਕਲੋਨੀ ਦੇ ਨੇੜੇ ਲੱਗਦੇ ਬੀੜ ਵਿੱਚ ਅੱਗ ਲੱਗਣ ਨਾਲ ਕਾਲੋਨੀ ਵਾਸੀਆਂ ਵਿੱਚ ਭਾਜੜਾਂ ਪੈ ਗਈਆਂ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਨੇ ਕਲੋਨੀ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਬੀੜ ਦੇ ਅੰਦਰ ਤਕ ਫੈਲੀ ਹੋਈ ਸੀ ਜਿਸ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ।
ਕਲੋਨੀ ਵਾਸੀ ਗੁਰਜੀਤ ਸਿੰਘ, ਸੁਰਿੰਦਰ ਕੁਮਾਰ, ਵਿਕਾਸ ਗੋਇਲ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨੇੜੇ ਜੰਗਲਾਤ ਵਿਭਾਗ ਦਾ ਬੀੜ ਹੈ ਜਿੱਥੇ ਅੱਜ ਦੁਪਹਿਰ ਸਮੇਂ ਅੱਗ ਲੱਗ ਗਈ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਅੱਗ ਬੁਝਾਊ ਗੱਡੀਆਂ ਦੇਰੀ ਨਾਲ ਪੁੱਜਣ ਕਾਰਨ ਅੱਗ ਫੈਲਣ ਲੱਗ ਗਈ। ਘਰਾਂ ਦੇ ਨੇੜੇ ਅੱਗ ਪਹੁੰਚਦੀ ਦੇਖ ਕੇ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਗਰਮੀ ਕਰ ਕੇ ਸਾਰੇ ਪਾਸੇ ਸੁੱਕੇ ਪਤੇ ਖਿੱਲਰੇ ਹੋਣ ਕਰ ਕੇ ਅੱਗ ਤੇਜ਼ੀ ਨਾਲ ਰਿਹਾਇਸ਼ੀ ਖੇਤਰ ਵੱਲ ਫੈਲ ਰਹੀ ਸੀ। ਡਰ ਦੇ ਮਾਰੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ। ਲੋਕਾਂ ਨੇ ਦੱਸਿਆ ਕਿ ਕਾਫ਼ੀ ਦੇਰ ਬਾਅਦ ਜਦੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਹੁੰਚੇ ਤਾਂ ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਜਿਸ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਜ਼ਿਕਰਯੋਗ ਹੈ ਕਿ ਅਤਿ ਦੀ ਗਰਮੀ ਵਿਚ ਖੇਤਰ ਵਿੱਚ ਰੋਜ਼ਾਨਾ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

Advertisement

Advertisement
Tags :
chandigarh newsPunjabi News