ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿਫ਼ਾਫ਼ੇ ਬਣਾਊਣ ਵਾਲੀ ਫੈਕਟਰੀ ’ਚ ਅੱਗ ਲੱਗੀ

07:30 AM Jul 25, 2020 IST

ਗਗਨਦੀਪ ਅਰੋੜਾ
ਲੁਧਿਆਣਾ, 24 ਜੁਲਾਈ

Advertisement

ਫੋਕਲ ਪੁਆਇੰਟ ਫੇਜ਼-6 ’ਚ ਸਥਿਤ ਪਲਾਸਟਿਕ ਤੋਂ ਲਿਫ਼ਾਫ਼ਾ ਤਿਆਰ ਕਰਨ ਵਾਲੀ ਫੈਕਟਰੀ ’ਚ ਵੀਰਵਾਰ ਦੀ ਦੇਰ ਰਾਤ ਨੂੰ ਅੱਗ ਲੱਗ ਗਈ। ਕੁੱਝ ਹੀ ਮਿੰਟਾਂ ਵਿੱਚ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇਣ ਲੱਗੀਆਂ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਤਿੀ, ਪਰ ਉਹ ਕਾਮਯਾਬ ਨਾ ਹੋ ਸਕੇ। ਅੱਗ ਬੁਝਾਊ ਅਮਲੇ ਨੇ ਸਾਰੀ ਰਾਤ ਚਾਰ ਮੰਜ਼ਿਲਾਂ ਇਮਾਰਤ ’ਤੇ ਪਾਣੀ ਪਾ ਕੇ ਅੱਗ ਨੂੰ ਕਾਬੂ ਪਾਇਆ ਗਿਆ। ਸਵੇਰੇ ਸਾਢੇ ਛੇ ਵਜੇ ਤੱਕ ਅੱਗ ’ਤੇ ਕਾਬੂ ਪਾਏ ਜਾਣ ਤੋਂ ਬਾਅਦ ਅੱਗ ਫਿਰ ਤੋਂ ਭੜਕ ਉਠੀ। ਇਸ ਕਾਰਨ ਭਾਰੀ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਵੱਲੋਂ 125 ਟੈਂਡਰਾਂ ਦਾ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਫੈਕਟਰੀ ’ਚ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਦੇਖਭਾਲ ਕਰਨ ਵਾਲਾ ਬਹਾਦਰ ਪਰਿਵਾਰ ਦੇ ਨਾਲ ਉਪਰ ਸੀ। ਊਸ ਨੇ ਖੁਦ ਆਪਣੀ ਤੇ ਲੜਕੇ ਤੇ ਪਤਨੀ ਦੀ ਜਾਨ ਬਚਾਈ। ਜਦੋਂ ਕਿ ਮਾਲਕ ਦਾ ਕਹਿਣਾ ਹੈ ਕਿ ਜਿਸ ਸਮੇਂ ਅੱਗ ਲੱਗੀ, ਫੈਕਟਰੀ ਦੇ ਅੰਦਰ ਕੋਈ ਨਹੀਂ ਸੀ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਲਜ ਰੋਡ ਵਾਸੀ ਸੌਰਭ ਸਿੰਗਲ ਤੇ ਉਸ ਦੇ ਭਰਾ ਸਾਹਿਲ ਸਿੰਗਲ ਅਨੁਸਾਰ ਉਨ੍ਹਾਂ ਦੀ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਦੀ ਫੈਕਟਰੀ ਹੈ। ਫੈਕਟਰੀ ਮਾਲਕ ਅਨੁਸਾਰ ਉਹ ਵੀਰਵਾਰ ਰਾਤ ਨੂੰ ਫੈਕਟਰੀ ਤੋਂ ਘਰ ਚਲੇ ਗਏ ਸਨ। ਇਸੇ ਦੌਰਾਨ ਰਾਤ ਨੂੰ ਗਿਆਰਾਂ ਵਜੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਫੈਕਟਰੀ ’ਚੋਂ ਧੂੰਆ ਨਿਕਲ ਰਿਹਾ ਹੈ। ਉਨ੍ਹਾਂ ਵੱਲੋਂ ਸੂਚਨਾ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ। ਸਵੇਰੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ, ਪਰ ਕੁਝ ਸਮੇਂ ਬਾਅਦ ਹੀ ਅੱਗ ਫਿਰ ਤੋਂ ਭੜਕ ਗਈ। ਇਸ ਨੂੰ ਦੁਬਾਰਾ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਅੱਗ ਲੱਗਣ ਕਾਰਨ ਫੈਕਟਰੀ ’ਚ ਲੱਖਾਂ ਦਾ ਮਾਲ, ਕੱਚਾ ਮਾਲ ਤੇ ਹੋਰ ਮਸ਼ੀਨਰੀ ਬੁਰੀ ਤਰ੍ਹਾ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀ ਸਰਸ਼ਟੀਨਾਥ ਸ਼ਰਮਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵੱਲੋਂ ਪੰਜ ਸਟੇਸ਼ਨਾਂ ਤੋਂ ਮੰਗਵਾਏ 125 ਟੈਂਡਰਾਂ ਨੇ ਅੱਗ ’ਤੇ ਕਾਬੂ ਪਾਇਆ। ਫੈਕਟਰੀ ਦੇ ਪਿਛਲੇ ਹਿੱਸੇ ’ਚ ਪਾਇਆ ਲੋਹੇ ਦਾ ਸ਼ੈੱਡ ਵੀ ਅੱਗ ਕਾਰਨ ਟੁੱਟ ਗਿਆ ਹੈ। ਉਧਰ, ਫੈਕਟਰੀ ਦੀ ਦੇਰ ਰਾਤ ਨੂੰ ਦੇਖਭਾਲ ਕਰਨ ਵਾਲੇ ਚੰਦਰ ਬਹਾਦਰ ਨੇ ਦੱਸਿਆ ਕਿ ਅੱਗ ਜਿਸ ਸਮੇਂ ਲੱਗੀ, ਉਹ ਫੈਕਟਰੀ ’ਚ ਮੌਜੂਦ ਸੀ। ਅੱਗ ਲੱਗਣ ਤੋਂ ਬਾਅਦ ਪਹਿਲਾਂ ਉਹ ਗੁਆਂਢੀਆਂ ਦੀ ਛੱਤ ’ਤੇ ਗਿਆ ਤੇ ਪਰਿਵਾਰ ਨੂੰ ਸਹੀ ਸਲਾਮਤ ਉਥੇ ਉਤਾਰਿਆ, ਜਿਸ ਤੋਂ ਬਾਅਦ ਉਹ ਥੱਲੇ ਆਏ। ਇਸੇ ਦੌਰਾਨ ਉਸਦੇ ਪੈਰ ’ਤੇ ਸੱਟ ਵੀ ਲੱਗੀ ਹੈ।

Advertisement
Advertisement
Tags :
ਫੈਕਟਰੀਬਣਾਊਣਲੱਗੀਲਿਫਾਫੇਵਾਲੀ